ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਏਅਰ ਪੋਰਟ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੂੰ ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ ਗਾਂਧੀ ਗਰਾਉਡ ਵਿਖੇ ਆਯੋਜਿਤ ਸਮਾਗਮ ‘ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸਨਮਾਨਿਤ ਕੀਤਾ ਗਿਆ।ਜਿਲ੍ਹਾ ਪੱਧਰ ‘ਤੇ ਉਹਨਾਂ ਦੀਆਂ ਵਿਸ਼ੇਸ਼ ਕਾਰਗੁਜਾਰੀਆਂ ਲਈ ਬੈਸਟ ਪ੍ਰਿੰਸੀਪਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਚਰਨਜੀਤ ਸਿੰਘ ਚੱਢਾ ਪ੍ਰਧਾਨ ਚੀਫ ਖਲਾਸਾ ਦੀਵਾਨ ਨੇ ਪਿ੍ਰੰਸੀਪਲ ਮੈਡਮ ਨੂੰ ਵਧਾਈ ਦਿੰਦੇ ਹੋਏ ਸ਼ੁਭਕਾਮਨਾਵਾਂ ਦਿਤੀਆਂ ਅਤੇ ਕਿਹਾ ਕਿ ਇਹ ਚੀਫ ਖਾਲਸਾ ਦੀਵਾਨ ਲਈ ਬੜੇ ਫਖਰ ਦੀ ਗੱਲ ਹੈ, ਜਿਸ ਨੇ ਸੰਸਥਾ ਦਾ ਸਿਰ ਮਾਣ ਉਚਾ ਕੀਤਾ।ਸਨਮਾਨ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ਤੇ ਸਕੂਲ ਦੇ ਸਟਾਫ ਅਤੇ ਬੱਚਿਆਂ ਨੇ ਬੈਂਡ ਟੀਮ ਨਾਲ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਖੁਰਾਣਾ ਨੇ ਬੁਕੈ ਅਤੇ ਸੁਪਰਵਾਈਜ ਮੈਡਮ ਇੰਦਰਪ੍ਰੀਤ ਕੌਰ ਅਤੇ ਮੈਡਮ ਸੁਰਿੰਦਰ ਕੌਰ ਚਾਵਲਾ ਨੇ ਸਿਹਰੇ ਪਾ ਕੇ ਉਹਨਾਂ ਨੂੰ ਸਾਰੇ ਸਟਾਫ ਵਲੋਂ ਵਧਾਈ ਦਿਤੀ। ਮਿਸ਼ਿਜ ਵੀਨਾ ਸੂਦ ਨੇ ਉਹਨਾਂ ਦੀ ਪ੍ਰਸੰਸਾ ਵਿੱਚ ਸਵਾਗਤੀ ਸ਼ਬਦ ਕਹੇ।ਪਿ੍ਰੰਸੀਪਲ ਮੈਡਮ ਨੇ ਅਧਿਆਪਕਾਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਮੇਰਾ ਸਨਮਾਨ ਨਹੀ ਸਗੋਂ ਸਕੂਲ ਦਾ ਮਾਣ ਹੈ ਤੇ ਮੈਂ ਸਕੂਲ ਦਾ ਮਾਣ ਵਧਾਉਣ ਲਈ ਹੋਰ ਵੀ ਮਿਹਨਤ ਅਤੇ ਲਗਨ ਨਾਲ ਕੰਮ ਕਰਾਂਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media