
ਬਠਿੰਡਾ, 17 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਨੇੜੇ ਬੀੜ ਤਲਾਬ ਬਸਤੀ ਨੰਬਰ 2 ਅਤੇ 3 ਵਿਚ ਸਰਪੰਚ ਪ੍ਰਕਾਸ਼ ਕੌਰ ਪਤਨੀ ਹਰਭਜਨ ਸਿੰਘ ਦੀ ਅਗਵਾਈ ਵਿਚ ਰੱਖੇ ਗਏ ਸਮਾਗਮ ਵਿਚ ਤਿੰਨ ਦਰਜ਼ਨ ਤੋਂ ਵੱਧ ਇਥੋਂ ਦੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ, ਇਥੇ ਦੇਰ ਸ਼ਾਮ ਬੀਬੀ ਪਰਮਜੀਤ ਕੌਰ ਗੁਲਸ਼ਨ ਹਲਕਾ ਦਿਹਾਤੀ ਇੰਚਾਰਜ਼ ਅਕਾਲੀ ਦਲ ਨੇ ਸਰਪੰਚ ਪ੍ਰਕਾਸ਼ ਕੌਰ ਦੇ ਘਰ ਵਿਖੇ ਰੱਖੇ ਗਏ ਸਮਾਗਮ ਵਿਚ ਪਹੁੰਚ ਕੇ ਕਾਂਗਰਸ ਦੇ ਤਿੰਨ ਦਰਜਨ ਤੋਂ ਵੱਧ ਪਰਿਵਾਰਾਂ ਦੇ ਵਰਕਰਾਂ ਨੂੰ ਸਿਰੋਪੇ ਦੇ ਕੇ ਅਕਾਲੀ ਦਲ ਵਿਚ ਸ਼ਾਮਲ ਕਰ ਲਿਆ ਹੈ, ਜਿਸ ਨਾਲ ਇਥੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਮੌਕੇ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੇਰੇ ਧਿਆਨ ਵਿਚ ਹੈ ਕਿ ਜੋ ਬੀੜ ਤਲਾਬ ਦੇ ਲੋਕ ਪੰਜਾਬ ਸਰਕਾਰ ਦੀ ਜਮੀਨ ਵਿਚ ਬੈਠੇ ਹਨ ਉਸ ਦੀ ਮਾਲਕੀ ਪੰਜਾਬ ਸਰਕਾਰ ਹੈ, ਪਰ ਮੈਂ ਇਨ੍ਹਾਂ ਲੋਕਾਂ ਨੂੰ ਜਲਦੀ ਹੀ ਮਾਲਕੀ ਹੱਕ ਦਿਵਾਉਣ ਲਈ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਜਲਦੀ ਹੀ ਇਨ੍ਹਾਂ ਨੂੰ ਮਾਲਕੀ ਹੱਕ ਦਿਵਾਂਗੀ। ਇਸ ਤੋਂ ਇਲਾਵਾ ਜੇਕਰ ਪਿੰਡ ਦੇ ਹੋਰ ਸਾਂਝੇ ਅਤੇ ਨਿੱਜੀ ਕੰਮ ਪਿਛਲੇ ਸਮੇਂ ਤੋਂ ਰੁਕੇ ਪਏ ਹਨ, ਨੂੰ ਵੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਵਰਕਰ ਨੂੰ ਕੋਈ ਕੰਮ ਹੋਵੇ ਤਾਂ ਉਹ ਸਿੱਧਾ ਮੇਰਾ ਘਰ ਆ ਕੇ ਮਿਲ ਸਕਦੇ ਹਨ। ਇਸ ਸਮੇਂ ਕਾਂਗਰਸ ਛੱਡ ਕੇ ਆਏ ਵਰਕਰ ਨਾਨਕ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਸਿੰਘ, ਛਿੰਦਰ ਸਿੰਘ, ਲਾਭ ਸਿੰਘ, ਧਰਮਾ ਸਿੰਘ, ਬਲਰਾਜ ਸਿੰਘ, ਪਾਲਾ ਸਿੰਘ, ਤਰਪਾਲ ਸਿੰਘ ਆਦਿ ਤਿੰਨ ਦਰਜ਼ਨ ਤੋਂ ਵੱਧ ਪਰਿਵਾਰਾਂ ਨੇ ਬੀਬੀ ਗੁਲਸ਼ਨ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਬੀਬੀ ਗੁਲਸਨ ਦੇ ਨਾਲ ਜਗਸੀਰ ਸਿੰਘ ਬੱਲੂਆਣਾ, ਗੁਰਦੀਪ ਸਿੰਘ ਬਾਹੋਯਾਤਾਰੀ, ਅੰਗਰੇਜ ਸਿੰਘ ਦਿਉਣ, ਗੁਰਜੀਤ ਸਿੰਘ ਗੋਰਾ ਦਿਉਣ, ਸੇਵਕ ਸਿੰਘ ਸਰਪੰਚ ਬੀੜ, ਅੰਮ੍ਰਿਤਪਾਲ, ਜਗਜੀਤ ਸਿੰਘ ਪੰਚ ਰੋਹਿਤ ਸਿੰਘ, ਸੁਖਦੇਵ ਸਿੰਘ ਪੰਚ, ਜੋਗਿੰਦਰ ਸਿੰਘ ਨੰਬਰਦਾਰ, ਭੋਲਾ ਪੰਚ, ਬਹਾਲ ਸਿੰਘ ਪੰਚ, ਸਮਸ਼ੇਰ ਸਿੰਘ ਪੰਚ, ਹਰਭਜਨ ਸਿੰਘ, ਗੁਰਦੇਵ ਸਿੰਘ ਪੰਚ ਆਦਿ ਅਕਾਲੀ ਦਲ ਦੇ ਵਰਕਰ ਸ਼ਾਮਲ ਸਨ।
Punjab Post Daily Online Newspaper & Print Media