
ਬਟਾਲਾ, 23 ਅਗਸਤ (ਨਰਿੰਦਰ ਬਰਨਾਲ)- ਬੀਤੇ ਦਿਨ ਅਧਿਆਪਕ ਦਲ ਦੀ ਵਿਸ਼ੇਸ਼ ਮੀਟਿੰਗ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਅਤੇ ਜਨਰਲ ਸਕੱਤਰ ਸ: ਰਵਿੰਦਰਜੀਤ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਸਿਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਪ੍ਰਗਤੀ ਰਿਪੋਰਟ ਸਬੰਧੀ ਨਵੇਂ ਜਾਰੀ ਹੋਏ ਪ੍ਰੋਫਾਰਮੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਸਟੇਟ ਬਾਡੀ ਮੈਂਬਰ ਸ਼੍ਰੀ ਤਰਸੇਮ ਪਾਲ ਸ਼ਰਮਾ ਨੇ ਦੱਸਿਆ ਕਿ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ ਸਬੰਧੀ ਵਿਭਾਗ ਦਾ ਫਾਰਮੂਲਾ ਅਤਿ ਨਿੰਦਣਯੋਗ ਹੈ ਅਤੇ ਅਧਿਆਪਕ ਦਲ ਵੱਲੋਂ ਸਿਖਿਆ ਵਿਭਾਗ ਦੀ ਇਸ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ ਅਤੇ ਇਹ ਪ੍ਰੋਫਾਰਮਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾਦੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਫਾਰਮੇ ਵਿੱਚ ਕੇਵਲ ਸਾਲਾਨਾ ਵਿਦਿਅਕ ਨਤੀਜਿਆਂ ਉੱਪਰ ਹੀ ਫੋਕਸ ਕੀਤਾ ਗਿਆ ਹੈ ਅਤੇ ਅਧਿਆਪਕ ਵਰਗ ਵੱਲੋਂ ਸਾਰਾ ਸਾਲ ਹਰ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਹੋਰ ਡਿਊਟੀਆਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ । ਇਸ ਮੌਕੇ ਅਧਿਆਪਕ ਦਲ ਦੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਜਾਰੀ ਕੀਤੇ ਨਵੇਂ ਫਾਰਮੂਲੇ ਅਨੁਸਾਰ ਸੌ ਪ੍ਰਤੀਸ਼ਤ ਨਤੀਜਾ ਦੇਣ ਵਾਲਾ ਅਧਿਆਪਕ ਵੀ ਉੱਤਮ ਗ੍ਰੇਡ ਦਾ ਹੱਕਦਾਰ ਨਹੀਂ ਬਣ ਸਕਦਾ ਜਿਸ ਕਾਰਨ ਅਧਿਆਪਕ ਵਰਗ ਵਿੱਚ ਸਿਖਿਆ ਵਿਭਾਗ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਸਿਖਿਆ ਮੰਤਰੀ ਪੰਜਾਬ ਸ: ਦਲਜੀਤ ਸਿੰਘ ਚੀਮਾ ਤੋਂ ਮੰਗ ਕੀਤੀ ਗਈ ਕਿ ਪੁਰਾਣੀ ਏ.ਸੀ.ਆਰ ਪ੍ਰਣਾਲੀ ਨੂੰ ਹੀ ਲਾਗੂ ਕੀਤਾ ਜਾਵੇ ਅਤੇ ਇਸ ਨਵੇਂ ਪ੍ਰੋਫਾਰਮੇ ਨੂੰ ਰੱਦ ਕਰ ਕੇ ਅਧਿਆਪਕਾ ਦੀ ਮਾਨਸਿਕ ਪ੍ਰੇਸ਼ਾਨੀ ਦੂਰ ਕੀਤੀ ਜਾਵੇ। ਇਸ ਮੌਕੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ, ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪੰਨੂ, ਸਟੇਟ ਬਾਡੀ ਮੈਂਬਰ ਤਰਸੇਮ ਪਾਲ ਸ਼ਰਮਾ, ਜਤਿੰਦਰ ਮਹਾਜਨ, ਰਜਨੀਸ਼ ਕੁਮਾਰ, ਮੰਗਲ ਸਿੰਘ, ਅਜੇ ਅਰੋੜਾ, ਪਰਵੀਨ ਸਿੰਘ, ਜਗਜੀਤ ਸਿੰਘ, ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ, ਅਰੁਣਜੀਤ ਸਿੰਘ, ਕੰਸ ਰਾਜ, ਹਰਪ੍ਰੀਤ ਸਿੰਘ, ਰਵਿੰਦਰਪਾਲ ਸਿੰਘ, ਰਜੇਸ਼ ਕੁਮਾਰ, ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media