Friday, August 1, 2025
Breaking News

ਜੈਤੋ ਪੁਲਿਸ ਵੱਲੋਂ 35 ਕਿੱਲੋ ਚੂਰਾ ਪੋਸਤ ਬਰਾਮਦ, 2 ਕਾਬੂ

PPN240517
ਜੈਤੋ,  24 ਮਈ  (ਬਬਲੀ ਸ਼ਰਮਾ ) –  ਪੁਲਿਸ ਥਾਣਾ ਜੈਤੋ ਨੂੰ ਉਸ ਵਕਤ ਭਾਰੀ ਸਫਲਤਾ ਪ੍ਰਾਪਤ ਮਿਲੀ ਜਦੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 35 ਕਿਲੋ ਚੂਰਾ ਪੋਸਤ (ਭੁੱਕੀ), ਬਰਾਮਦ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਜੈਤੋ ਦੇ ਐੱਸ.ਐੱਚ.ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ, ਫ਼ਰੀਦਕੋਟ ਵਰਿੰਦਰਪਾਲ ਸਿੰਘ ਦੇ ਹੁਕਮਾਂ ਅਤੇ ਡੀ.ਐੱਸ. ਪੀ. ਜੈਤੋ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਸਖ਼ਤੀ ਨਾਲ ਨਜਿੱਠਣ ਦੀ ਮੁਹਿੰਮ ਵਿੱਢੀ ਹੋਈ ਹੈ। ਉਹਨਾਂ ਦੱਸਿਆ ਕਿ ਤਫਤੀਸ਼ੀ ਅਫਸਰ ਜਰਨੈਲ ਸਿੰਘ, ਦਰਸ਼ਨ ਸਿੰਘ ਹੌਲਦਾਰ, ਦਵਿੰਦਰ ਬਾਬੂ ਨੇ ਦੌਰਾਨ ਚੌਰਸਤਾ ਰੋਮਾਣਾ  ਅਲਬੇਲ ਸਿੰਘ ਨਾਕਾ ਲਾਇਆ ਹੋਇਆ, ਇਸੇ ਦੌਰਾਨ ਇੱਕ ਮੋਟਰਸਾਇਕਲ ਹੀਰੋ ਹਾਂਡਾ ਸਪਲਾਈਡਰ ਪਲੱਸ ਤੇ ਦੋ ਸਵਾਰਾਂ ਨੇ ਪੁਲਿਸ ਨੂੰ ਦੇਖ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ, ਤੇ ਤੁਰੰਤ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ ਤੇ ਉਹਨਾਂ ਪਾਸੋ 35 ਕਿੱਲੋ ਪੋਸਤ ਬਰਾਮਦ ਕੀਤਾ ਗਿਆ। ਦੋਸ਼ੀਆਂ ਦੀ ਪਹਿਚਾਣ ਗੁਰਚਰਨ ਸਿੰਘ ਪੁੱਤਰ ਚਰਨਾ ਪੁੱਤਰ ਗੁਰਦੇਵ ਸਿੰਘ ਜੱਟ ਸਿੱਖ ਵਾਸੀ ਗੁੜ੍ਹੀ ਸੰਘਰ,ਜਗਜੀਤ ਸਿੰਘ ਪੱਪੂ ਜੱਟ ਸਿੱੱਖ ਵਾਸੀ ਕੋਟਲੀ ਅਬਲੂ ਵਜੋਂ ਹੋਈ। ਉਕਤ ਮੁਲਜਮਾਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਦੀ ਧਾਰਾ 15/61/85 ਅਧੀਨ ਮੁਕੱਦਮਾ ਨੰਬਰ : 45 ਦਰਜ  ਕਰ ਲਿਆ ਹੈ, ਤੇ ਗ੍ਰਿਫਤਾਰ ਵਿਅਕਤੀਆਂ ਨੂੰ ਪੁਲਿਸ ਨੇ ਮਾਣਯੋਗ ਅਦਾਲਤ ਫਰੀਦਕੋਟ ਵਿਖੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply