
ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਖੇਡ ਦਿਵਸ ਦੇ ਸ਼ੁਭ ਅਵਸਰ ਤੇ ਲੋਹਾਰਕਾ ਰੋਡ ਸਥਿਤ ਮਾਊਟ ਲਿਟਰਾ ਜੀ ਸਕੂਲ ਵਿਖੇ ਡਾਇਰੈਕਟਰ ਮਨਜੋਤ ਢਿੱਲੋਂ, ਅਜੀਤ ਢਿੱਲੋਂ ਤੇ ਕੰਵਲਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਿੰ: ਅਲਪਨਾ ਕਸ਼ਯਪ ਦੇ ਬੇਮਿਸਾਲ ਪ੍ਰਬੰਧਾਂ ਤੇ ਸਰੀਰਕ ਸਿੱਖਿਆ ਵਿਭਾਗ ਦੀ ਮੁੱਖੀ ਹਰਜੀਤ ਕੋਰ ਹੁੰਦਲ ਦੀ ਅਗਵਾਈ ਵਿਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਨੰਨ੍ਹੇ ਮੁੰਨੇ ਬੱਚਿਆਂ ਦੇ ਐਥਲੈਟਿਕਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਉਘੇ ਹਾਕੀ ਓਲੰਪੀਅਨ ਤੇ ਸੀਆਈਟੀ ਰੇਲਵੇ ਬਲਵਿੰਦਰ ਸ਼ੰਮੀ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ।ਪ੍ਰਤੀਯੋਗਿਤਾ ਦਾ ਸ਼ੁਭਅਰੰਭ ਮੇਜਰ ਧਿਆਨ ਚੰਦ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਕੀਤਾ ਗਿਆ।ਇਨ੍ਹਾਂ ਖੇਡ ਪ੍ਰਤੀਯੋਗਿਤਾਵਾਂ ਦੇ ਦੋਰਾਨ ਜੇਤੂ ਰਹੇ ਕ੍ਰਿਸ਼ਵ, ਅਦੀਤਿ ਸੇਠੀ, ਅਮਰ, ਕ੍ਰਿਸ਼ਨਨ, ਆਧੀਆ ਕਪੂਰ, ਅਜੈ ਸੋਧੀ, ਰਾਜਵੀਰ ਸਿੰਘ, ਰੇਹਾਨ ਮਹਿਰਾ, ਰੁਬਾਨੀ, ਮੰਨਤ, ਵਾਨਯਾ, ਆਨੀਆ ਗਰੋਵਰ, ਸੋਫੀਆ, ਵੰਸ਼ ਤਨੇਜਾ, ਸੀਆ ਆਰੀਮਾ, ਰਿਸ਼ੀ ਸਚਦੇਵਾ, ਅਨਮੋਲਦੀਪ ਕੋਰ, ਸੈਸ਼ਾ ਅਰੋੜਾ, ਰਕਸ਼ਿਤ, ਕ੍ਰਿਸ਼ ਸਚਦੇਵਾ, ਜੀਆ ਢਿੱਲੋਂ, ਅਨੰਦ, ਅਨਹਦ ਬਰਾੜ, ਜਨਤ ਸੰਧੂ, ਜਾਵੇਸ਼ ਗੁਲਾਟੀ, ਅਮਾਰੀਆ, ਕਿਰਨ ਮਹਿਰਾ, ਸ਼ੋਰਯ ਸਰੀਨ, ਅਦਵਿਕਾ ਮਹਿਰਾ ਨੂੰ ਮੁੱਖ ਮਹਿਮਾਨ ਓਲੰਪੀਅਨ ਬਲਵਿੰਦਰ ਸ਼ੰਮੀ ਤੇ ਵਿਸ਼ੇਸ਼ ਮਹਿਮਾਨ ਪੀਆਰਓ ਜੀਐਸ ਸੰਧੂ ਨੇ ਗੋਲਡ ਮੈਡਲ ਤੇ ਸਰਟੀਫਿਕੇਟ ਤਕਸੀਮ ਕੀਤੇ।ਇਸ ਮੋਕੇ ਹੈਡ ਮਿਸਟ੍ਰੈਸ ਰੁਪਿੰਦਰ ਕੋਰ, ਕੋਚ ਬਲਜਿੰਦਰ ਸਿੰਘ ਮੱਟੂ, ਕੋਚ ਬਲਦੇਵ ਰਾਜ ਦੇਵ, ਨੇਹਾ ਪਠਾਣੀਆ, ਮਨੀਸ਼ਾ ਰਾਮਪਾਲ, ਨਵਜੀਤ ਕੋਰ, ਸੁਰਿੰਦਰ ਕੁਮਾਰ, ਮਾਲਾ ਡੋਗਰਾ, ਜਸਪ੍ਰੀਤ ਕੋਰ, ਅਨੰਦ ਕੁਮਾਰ ਆਦਿ ਹਾਜਰ ਸਨ।
Check Also
ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …
Punjab Post Daily Online Newspaper & Print Media