Saturday, October 10, 2026

ਮ੍ਰਿਤਕ ਲੜਕੀ ਦੇ ਭਰਾ ਨੇ ਯੂਥ ਅਕਾਲੀ ਆਗੂ ਤੇ ਮੀਤ ਪ੍ਰਧਾਨ ਨਗਰ ਕੋਂਸਲ ‘ਤੇ ਲਾਏ ਕਤਲ ਦੇ ਦੋਸ਼

PPN0209201604

ਜੰਡਿਆਲਾ ਗੁਰੂ, 2 ਸਤੰਬਰ (ਹਰਿੰਦਰਪਾਲ ਸਿੰਘ)- ਬੀਤੇ ਦਿਨੀ  ਸ਼ੱਕੀ ਸੜਕ ਦੁਰਘਟਨਾ ਵਿੱਚ ਮਾਰੀ ਗਈ ਮ੍ਰਿਤਕ ਸਿਮਰਨ ਅਰੋੜਾ ਦੇ ਭਰਾ ਜਗਜੀਤ ਅਰੋੜਾ ਨੇ ਪ੍ਰੈਸ ਕਾਨਫਰੰਸ ਦੋਰਾਨ ਦੋਸ਼ ਲਗਾਇਆ ਕਿ ਉਸ ਦੀ ਭੈਣ ਦਾ ਕਤਲ ਕੀਤਾ ਗਿਆ ਹੈ। ਉਹਨਾਂ ਕਾਗਜਾਤ ਦਿਖਾਉਂਦੇ ਹੋਏ ਕਿਹਾ ਕਿ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੰਨੀ ਸ਼ਰਮਾ ਮੀਤ ਪ੍ਰਧਾਨ ਨਗਰ ਕੋਂਸਲ ਨੇ ਧੋਖੇ ਨਾਲ ਮੇਰੀ ਭੈਣ ਸਿਮਰਨ ਅਰੋੜਾ ਨਾਲ ਵਿਆਹ ਕਰਵਾਇਆ ਸੀ।ਬੀਤੇ ਦਿਨੀ 19 ਅਗਸਤ ਨੁੰ ਮਾਤਾ ਵੈਸ਼ਨੋ ਦੇਵੀ ਜਾਣ ਦੇ ਬਹਾਨੇ ਸੰਨੀ ਸ਼ਰਮਾ ਨੇ ਸਿਮਰਨ ਅਰੋੜਾ ਨੂੰ ਇਹ ਕਹਿ ਕੇ ਰਾਤ ਨੂੰ ਜੰਡਿਆਲਾ ਗੁਰੁ ਬੁਲਾਇਆ ਕਿ ਮੇਰੀ ਗੱਡੀ ਜੀ ਟੀ ਰੋਡ ਤੇ ਖਰਾਬ ਹੋ ਗਈ ਹੈ, ਇਸ ਲਈ ਤੂੰ ਐਕਟਿਵਾ ਲੈ ਕੇ ਆ। ਜਗਮੀਤ ਸਿੰਘ ਨੇ ਦੱਸਿਆ ਕਿ ਜਦੋਂ ਮੇਰੀ ਭੈਣ ਜੰਡਿਆਲਾ ਗੁਰੁ ਪਹੁੰਚੀ ਤਾਂ ਜੀ ਟੀ ਰੋਡ ਤੇ ਉਸ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਸੰਨੀ ਸ਼ਰਮਾ ਨੇ ਐਕਸੀਡੈਂਟ ਦਾ ਡਰਾਮਾ ਰਚ ਕੇ ਕਤਲ ਕਰਵਾ ਦਿੱਤਾ।ਉਹਨਾਂ ਕਿਹਾ ਕਿ ਉਸ ਦੀ ਭੈਣ ਦੇ ਐਕਸੀਡੈਂਟ ਦੇ ਸਮੇਂ, ਸੰਸਕਾਰ  ਅਤੇ ਅੰਤਿਮ ਰਸਮਾਂ ਦੇ ਸਮੇਂ ਉਸ ਦੇ ਪਤੀ ਸੰਨੀ ਸ਼ਰਮਾ ਜਾਂ ਕਿਸੇ ਵੀ ਪਰਿਵਾਰਿਕ ਮੈਂਬਰ ਨੇ ਇਕ ਮਿੰਟ ਵੀ ਸਾਡੇ ਨਾਲ ਦੁੱਖ ਸਾਂਝਾ ਨਹੀਂ ਕੀਤਾ ਕਿਉਂਕਿ ਉਹ ਉਸ ਦੀ ਭੈਣ ਨੂੰ ਆਪਣੇ ਰਸਤੇ ਵਿਚੋਂ ਹਟਾਉਣਾ ਚਾਹੁੰਦੇ ਸੀ । ਮ੍ਰਿਤਕਾ ਦੇ ਭਰਾ ਜਗਮੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵਲੋਂ ਲਿਖਤੀ ਸ਼ਿਕਾਇਤ ਦੇ ਕੇ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਬੀਬੀ ਹਰਸਿਮਰਤ ਕੋਰ ਬਾਦਲ ਕੋਲੋਂ ਵੀ ਮੰਗ ਕੀਤੀ ਹੈ ਕਿ ਦੋਸ਼ੀ ਸੰਨੀ ਸ਼ਰਮਾ, ਪ੍ਰੀਕਸ਼ਤ ਸ਼ਰਮਾ, ਗਿਰੀਸ਼ ਮਿਗਲਾਨੀ, ਸੁਰਿੰਦਰ ਕੁਮਾਰ ਮਾਮਾ ਤੋਂ ਇਲਾਵਾ ਬਾਕੀ ਸਾਥੀਆਂ ਉੱਪਰ ਪਹਿਲਾਂ ਤੋਂ ਦਰਜ ਕੀਤੇ ਮਾਮਲੇ ਵਿੱਚ ਸੋਧ ਕਰਕੇ ਕਤਲ ਦੀ ਸਾਜਿਸ਼ ਅਧੀਨ 302ਫ਼120 ਬੀ ਦਾ ਮਾਮਲਾ ਦਰਜ ਕੀਤਾ ਜਾਵੇ।
ਇਸ ਪੂਰੇ ਮਾਮਲੇ ਸਬੰਧੀ ਐਸ.ਐਸ.ਪੀ ਨਾਲ ਪੱਤਰਕਾਰ ਵਲੋਂ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਐਸ.ਪੀ (ਡੀ) ਦਿਹਾਤੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ, ਸੱਚਾਈ ਨੂੰ ਜਲਦ ਹੀ ਸਾਹਮਣੇ ਲਿਆਂਦਾ ਜਾਵੇਗਾ।ਪੱਤਰਕਾਰਾਂ ਦੀ ਟੀਮ ਵਲੋਂ ਸੰਨੀ ਸ਼ਰਮਾ ਦੇ ਭਰਾ ਪ੍ਰੀਕਸ਼ਤ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਸਿਆਸੀ ਵਿਰੋਧੀ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੋਈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply