Saturday, August 8, 2026

ਪਿੰਡ ਡਿਬੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ- 16 ਅੰਗ ਪਾੜੇ ਮਿਲੇ

PPN0309201602
ਅਲਗੋਂ ਕੋਠੀ, 3 ਸਤੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਸਿੰਘ) – ਕਸਬਾ ਅਮਰਕੋਟ ਚੌਕ ‘ਚ ਪੰਥਕ ਜਥੇਬੰਦੀਆਂ ਵੱਲੋਂ ਰੋਸ ਧਰਨਾ ਲਗਾਇਆ ਗਿਆ, ਕਿਉਕਿ ਇਥੋਂ ਦੇ ਨੇੜਲੇ ਪਿੰਡ ਡਿਬੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦਾ ਇਕ ਵਿਅਕਤੀ ਮੱਥਾ ਟੇਕਣ ਆਇਆ ਤੇ ਗੁਰਦੁਆਰਾ ਸਾਹਿਬ ਵਿਖੇ ਇਕ ਗੁਟਕਾ ਸਾਹਿਬ ਰੱਖ ਗਿਆ।ਜਦੋਂ ਜਾਂਚ ਕੀਤੀ ਗਈ ਤਾਂ ਗੁਟਕਾ ਸਾਹਿਬ ਜੀ ਦੇ 16 ਅੰਗ ਪਾੜੇ ਹੋਏਪਾਏ ਗਏ ।PPN0309201603ਸੀ.ਸੀ.ਟੀ.ਵੀ ਕੈਮਰੇ ਤੋਂ ਵਿਅਕਤੀ ਦੀ ਜਾਂਚ ਹੋਈ ਤਾਂ ਉਹ ਪਿੰਡ ‘ਚ ਦਰਜੀ ਦਾ ਕੰਮ ਕਰਦਾ ਪਿੰਡ ਦਾ ਵਿਅਕਤੀ ਹੀ ਨਿਕਲਿਆ ਤੇ ਉਸ ਨੇ ਮੰਨਿਆ ਕਿ ਉਸ ਨੇ ਅੰਮ੍ਰਿਤਸਰ ਤੋਂ ਆਪਣੀ ਧੀ ਜਵਾਈ ਤੋਂ ਗੁਟਕਾ ਸਾਹਿਬ ਲੈ ਕੇ ਆਇਆ ਸੀ।ਪੰਥਕ ਜਥੇਬੰਦੀਆਂ ਦੇ ਆਗੂ ਇਸ ਘਟਨਾ ਦੀ ਨਿਰਪੱਖ ਜਾਂਚ ਨੂੰ ਲੈ ਕੇ ਧਰਨਾ ਦੇ ਰਹੇ ਹਨ ਤੇ ਉਨਾਂ ਮੁਤਾਬਿਕ ਪੁਲਿਸ ਜਾਂਚ ਕਰਨ ਦੀ ਬਜ਼ਾਏ ਉਕਤ ਵਿਅਕਤੀ ‘ਤੇ ਜਲਦਬਾਜ਼ੀ ‘ਚ ਪਰਚਾ ਦਰਜ ਕਰਕੇ ਮਾਮਲੇ ਨੂੰ ਰਫਾ ਦਫਾ ਕਰਨਾ ਚਹੁੰਦੀ ਹੈ।ਇਸ ਮੋਕੇ ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾਂ, ਸਤਿਕਾਰ ਕਮੇਟੀ ਤੋਂ ਰਣਜੀਤ ਸਿੰਘ, ਚਾਨਣ ਸਿੰਘ, ਮਨਦੀਪ ਸਿੰਘ ਮਨੂੰ, ਗਿਆਨੀ ਦਿਲਬਾਗ ਸਿੰਘ, ਮੀਤਪਾਲ ਸਿੰਘ, ਸ਼ੇਰਾ ਸਿੰਘ, ਕਲਾਰਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply