ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਬਿਊਰੋ)- ਜਿਲੇ ਦੇ ਉਘੇ ਸਮਾਜ ਸੇਵਕ ਅਤੇ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਨੇ ਅੱਜ ਅਧਿਆਪਕ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਾਰ ਦੇ ਸਾਰੇ ਬੁੱਧੀਜੀਵੀਆਂ ਨੇ ਮੰਨਿਆ ਹੈ ਕਿ ਰਾਸ਼ਟਰ ਦੇ 4 ਥੰਮ ਹਨ ਵਿਦਿਆਰਥੀ, ਮਾਤਾ-ਪਿਤਾ, ਸਕੂਲ ਅਤੇ ਅਧਿਆਪਕ ਇੰਨਾ ‘ਚ ਇਕ ਵੀ ਥੰਮ ਟੁੱਟ ਜਾਵੇ ਤਾਂ ਕੀ ਬਣੇਗਾ। ਵਿਦਿਆਰਥੀ ਤੋਂ ਬਿਨਾ ਕੀ ਤੁਸੀਂ ਰਾਸ਼ਟਰ ਦੀ ਕਲਪਨਾ ਕਰ ਸਕਦੇ ਹੋ? ਮਾਤਾ-ਪਿਤਾ ਤੋਂ ਬਿਨਾਂ ਕੀ ਵਿਦਿਆਰਥੀ ਆਕਾਸ਼ ਤੋਂ ਟੱਪਕਣਗੇ। ਸਕੂਲ ਪੜਨ-ਪੜਾਉਣ ਦੀ ਥਾਂ ਨਹੀਂ ਹੋਵੇਗੀ ਤਾਂ ਵਿਦਿਆਰਥੀਆਂ ਨੂੰ ਪੜ੍ਹਾਵਾਂਗੇ ਕਿਥੇ। ਜੇਕਰ ਅਧਿਆਪਕ ਹੀ ਨਾ ਹੋਇਆ ਤਾਂ ਗਿਆਨ ਕਿਥੋਂ ਪ੍ਰਾਪਤ ਕਰਨਗੇ ਵਿਦਿਆਰਥੀ, ਦੁਨੀਆਂ ਦੇ ਸ਼ੁਰੂ ਹੋਣ ਤੋਂ ਹੀ ਗੁਰੂ ਦੀ ਮਹੱਤਤਾ ਰਹੀ ਹੈ। ਅੱਜ ਦਾ ਦਿਨ 5 ਸਤੰਬਰ ਅਧਿਆਪਕ ਦਿਵਸ ਦੇ ਤੋਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਡੇ ਦੇਸ਼ ਦੇ ਰਾਸ਼ਟਰਪਤੀ ਸਰਵਪੱਲੀ ਡਾ: ਰਾਧਾ ਕ੍ਰਿਸ਼ਨਨ ਦਾ ਜਨਮ ਹੋਇਆ ਸੀ। ਉਹ ਖੁਦ ਅਧਿਆਪਕ ਹੋਣ ਦੇ ਨਾਤੇ ਅਧਿਆਪਕਾਂ ਪ੍ਰਤੀ ਬੇਹੱਦ ਸਤਿਕਾਰ ਦੀ ਭਾਵਨਾ ਰੱਖਦੇ ਸਨ। ਉਹ ਅਧਿਆਪਕਾਂ ਨੂੰ ਸਮਾਜ ਵਿਚ ਵੱਧ ਤੋਂ ਵੱਧ ਸਨਮਾਨ ਦਿਵਾਉਣਾ ਚਾਹੁੰਦੇ ਸਨ। ਉਨਾਂ ਦਾ ਮੰਨਣਾ ਸੀ ਕਿ ਕਿਸੇ ਦੇਸ਼ ਦੀ ਖੁਸ਼ਹਾਲ ਸਥਿਤੀ ਦਾ ਜਾਇਜਾ ਉਸ ਦੇ ਅਧਿਆਪਕਾਂ ਦੀ ਸਥਿਤੀ ਤੋਂ ਲਿਆ ਜਾ ਸਕਦਾ ਹੈ। ਅਧਿਆਪਕ ਹੀ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਕ ਚੇਤਨ ਅਧਿਆਪਕ ਕੋਲ ਗਿਆਨ ਦਾ ਭੰਡਾਰ ਹੁੰਦਾ ਹੈ ਜੋ ਉਸਦੇ ਅਨੁਭਵ, ਤਜਰਬਿਆਂ ਅਤੇ ਨਤੀਜਿਆਂ ਦਾ ਜੋੜ ਹੁੰਦਾ ਹੈ। ਉਨ੍ਹਾਂ ਆਖਿਰ ‘ਚ ਕਿਹਾ ਕਿ ਮੈਂ ਖੁਦ ਵੀ ਪੇਸ਼ੇ ਤੋਂ ਖੇਡ ਅਧਿਆਪਕ ਹਾਂ ਅਤੇ ਮੈਨੂੰ ਆਪਣੇ ਕੰਮ ਤੇ ਮਾਣ ਹੈ ਕਿਉਂਕਿ ਅਧਿਆਪਕ ਚਾਹੇ ਕਿਸੇ ਵੀ ਵਿਸ਼ੇ ਦਾ ਹੋਵੇ ਉਹ ਹਜ਼ਾਰਾਂ ਵਿਦਿਆਰਥੀਆਂ ਦੀ ਜਿੰਦਗੀ ਵਿਚ ਰੋਸ਼ਨੀ ਕਰ ਸਕਦਾ ਹੈ। ਗੁਰਿੰਦਰ ਸਿੰਘ ਮੱਟੂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਾਡੀ ਅੱਜ ਅਧਿਆਪਕ ਦਿਵਸ ਮੋਕੇ ਡਾ: ਰਾਧਾ ਕ੍ਰਿਸ਼ਨਨ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਆਪਣੇ ਅਧਿਆਪਕ ਦਾ ਮਾਣ ਸਤਿਕਾਰ ਕੀਤਾ ਜਾਵੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media