ਅੰਮ੍ਰਿਤਸਰ, 4 ਸਤੰਬਰ (ਗੁਰਮੀਤ ਸੰਧੂ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਸੰਪਨ ਹੋਏ ਮਹਿਲਾ-ਪੁਰਸ਼ਾਂ ਦੇ ਏ ਡਵੀਜ਼ਨ ਬਾਲ ਬੈਡਿਮਿੰਟਨ ਮੁਕਾਬਲਿਆਂ ਦੇ ਦੋਰਾਨ ਪੁਰਸ਼ ਵਰਗ ਵਿਚ ਡੀ.ਏ.ਵੀ ਕਾਲਜ ਅੰਮ੍ਰਿਤਸਰ ਤੇ ਮਹਿਲਾਵਾਂ ਦੇ ਵਰਗ ਵਿਚ ਕੇ.ਐਮ.ਵੀ ਕਾਲਜ ਫਾਰ ਵੂਮੈਨ ਜਲੰਧਰ ਦੀ ਟੀਮ ਚੈਂਪੀਅਨ ਬਣੀ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਐਚ.ਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਮਨਜੀਤ ਸਿੰਘ ਅਤੇ ਪਿਸ਼ੋਰਾ ਸਿੰਘ ਧਾਰੀਵਾਲ ਦੀ ਦੇਖ ਰੇਖ ਹੇਠ ਆਯੋਜਿਤ ਇਨ੍ਹਾਂ ਮੁਕਾਬਲਿਆਂ ਦੇ ਪੁਰਸ਼ਾਂ ਦੇ ਵਰਗ ਵਿਚ ਡੀ.ਏ.ਵੀ ਅੰਮ੍ਰਿਤਸਰ ਪਹਿਲੇ, ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੂਸਰੇ ਤੇ ਨਡਾਲਾ ਕਾਲਜ ਕਪੂਰਥਲਾ ਤੀਸਰੇ ਸਥਾਨ ਤੇ ਰਹੇ। ਮਹਿਲਾਵਾਂ ਦੇ ਵਰਗ ਵਿਚ ਕੇ.ਐਮ.ਵੀ ਜਲੰਧਰ ਪਹਿਲੇ, ਬੀ.ਬੀ.ਕੇ ਡੀ.ੲ.ੇਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੂਸਰੇ ਤੇ ਐਚ.ਐਮ.ਵੀ ਜਲੰਧਰ ਤੀਸਰੇ ਸਥਾਨ ਤੇ ਰਹੇ।ਇਸ ਮੋਕੇ ਕੋਚ ਬਲਦੀਪ ਸਿੰਘ ਸੋਹੀ, ਕੋਚ ਜੀਐਸ ਭੱਲਾ, ਕੋਚ ਸਰਵਨ ਸਿੰਘ, ਕੋਚ ਰਜਨੀਸ਼ ਕੁਮਾਰ, ਪ੍ਰੋ: ਸੰਦੀਪ ਕੁਮਾਰ, ਰਜੇਸ਼ ਕੁਮਾਰ, ਗੁਰਜੀਤ ਸਿੰਘ, ਹਰਮੀਤ ਕੋਰ, ਮਨਦੀਪ ਕੋਰ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media