Friday, May 1, 2026

ਰਿਲਾਇੰਸ ਜੀਓ ਸਿਮ ਵਿੱਕ ਰਹੀ ਹੈ 200 ਤੋਂ 500 ਰੁਪਏ ਬਲੈਕ ‘ਚ

reliance-jio-logo-thumbਜੰਡਿਆਲਾ ਗੁਰੂ, 3 ਸਤੰਬਰ (ਹਰਿੰਦਰ ਪਾਲ ਸਿੰਘ) – 1 ਸਿਤੰਬਰ ਨੂੰ ਰਿਲਾਇੰਸ ਕੰਪਨੀ ਨੇ ਸਭ ਤੋਂ ਘੱਟ ਰੇਟਾਂ ‘ਤੇ ਡਾਟਾ ਅਤੇ ਵਾਇਸ ਕਾਲ ਫ੍ਰੀ ਕਰਕੇ ਸਾਰੀਆਂ ਮੋਬਾਈਲ ਕੰਪਨੀਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ।ਇਸ ਤੋਂ ਇਲਾਵਾ 4ਜੀ ਡਾਟਾ ਦੀ ਸਰਵਿਸ ਦੇ ਕੇ ਗ੍ਰਾਹਕਾਂ ਨੂੰ ਇਨ੍ਹਾਂ ਲਾਲਚੀ ਬਣਾ ਦਿੱਤਾ ਹੈ ਕਿ ਉਹ ਫ੍ਰੀ ਵਾਲੀ ਸਿਮ 200 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਸਿਮ ਲੈਣ ਲਈ ਤਿਆਰ ਹਨ।ਜਦਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਜੰਡਿਆਲਾ ਗੁਰੂ ਵਿਚ ਗੁਰੂ ਮਾਰਕੀਟ ਸਥਿਤ ਡਿਸਟਰੀਬਿਊਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਕੰਪਨੀ ਵੱਲੋਂ ਇਹ ਸਿਮ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ, ੳਹ ਸਿਮ ਦੀ ਸੇਲ ਨਹੀਂ ਕਰਦੇ।ਸਿਮ ਕੇਵਲ ਕੰਪਨੀ ਦੇ ਲਾਈਫ ਮੋਬਾਇਲ ਸੈਟ ਨਾਲ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ।ਜਦਕਿ ਜੰਡਿਆਲਾ ਗੁਰੂ ਵਿੱਚ ਸਿਮ ਰਿਟੇਲਰ ਵੱਲੋ ਦਿੱਤੀ ਜਾ ਰਹੀ ਹੈ।ਕੁੱਛ ਵਿਅਕਤੀਆਂ ਜਿਨ੍ਹਾਂ ਨੇ ਇਹ ਸਿਮ ਰਿਟੇਲਰ ਤੋਂ ਖਰੀਦੀ ਕਿਹਾ ਕਿ ਇਹ ਸਿਮ ਉਨ੍ਹਾਂ ਨੇ 200 ਰੁਪਏ ਤੋਂ ਲੈ ਕੇ 500 ਰੁਪਏ ਖਰੀਦ ਰਹੇ ਹਨ ਜਦ ਕੋਈ ਆਮ ਵਿਅਕਤੀ ਦੁਕਾਨਦਾਰ ਤੋਂ ਜੀਓ ਸਿਮ ਦੀ ਮੰਗ ਕਰਦਾ ਹੈ ਤਾ ਉਸ ਨੂੰ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਸਿਮ ਖਤਮ ਹੋ ਗਈ ਹੈ।

ਕੀ ਕਹਿੰਦੇ ਹਨ ਕੰਪਨੀ ਦੇ ਅਧਿਕਾਰੀ?
ਪੱਤਰਕਾਰ ਵੱਲੋਂ ਜਦੋਂ ਇਸ ਮਾਮਲੇ ਨੂੰ ਲੈ ਕੇ ਕੰਪਨੀ ਦੇ ਅੰਮ੍ਰਿਤਸਰ ਜ਼ੋਨ ਦੇ ਜਨਰਲ ਮੈਨੇਜਰ ਪ੍ਰਦੀਪ ਖਰਬੰਦਾ ਨਾਲ ਗੱਲਬਾਤ ਕੀਤੀ ਗਈ ਤਾ ਉਹਨਾਂ ਆਖਿਆ ਕਿ ਉਹ ਇਸ ਮਾਮਲੇ ਖੁਦ ਜਾਂਚ ਕਰਨਗੇ ਕਿਓਂਕਿ ਕੰਪਨੀ ਵੱਲੋਂ ਇਹ ਸਿਮ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ।ਜੋ ਵੀ ਰਿਟੇਲਰ ਜਾਂ ਡਿਸਟਰੀਬਿਊਟਰ ਕਸੂਰਵਾਰ ਹੋਵੇਗਾ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply