Saturday, October 10, 2026

ਜੰਡਿਆਲਾ ਗੁਰੂ ਤੋਂ ਪੱਤਰਕਾਰ ਭਾਈਚਾਰਾ 7 ਸਤੰਬਰ ਦੇ ਧਰਨੇ ਵਿੱਚ ਹੋਵੇਗਾ ਸ਼ਾਮਿਲ

PPN0409201604ਜੰਡਿਆਲਾ ਗੁਰੂ, 4 ਸਤੰਬਰ (ਵਰਿੰਦਰ ਸਿੰਘ)- ਜੰਡਿਆਲਾ ਪ੍ਰੈਸ ਕਲੱਬ (ਰਜਿ:) ਦੀ ਇਕ ਜਰੂਰੀ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟੋਰੈਂਟ ਵਿੱਚ ਹੋਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰਪਾਲ ਸਿੰਘ ਚੇਅਰਮੈਨ ਵਰਕਿੰਗ ਕਮੇਟੀ ਮੈਂਬਰ ਨੇ ਕਿਹਾ ਕਿ ਅੰਮ੍ਰਿਤਸਰ 7 ਸਤੰਬਰ ਨੂੰ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਪੱਤਰਕਾਰਾਂ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਦੇ ਜਰਨੈਲ ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਦੀ ਯੋਗ ਅਗਵਾਈ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਜੰਡਿਆਲਾ ਗੁਰੁ ਤੋਂ ਵੀ ਪੱਤਰਕਾਰ ਭਾਈਚਾਰਾ ਸ਼ਾਮਿਲ ਹੋਵੇਗਾ।ਇਸ ਤੋਂ ਇਲਾਵਾ ਬੀਤੇ ਦਿਨੀ ਆਪ ਦੇ ਐਮ.ਪੀ ਭਗਵੰਤ ਮਾਨ ਵਲੋਂ ਮੀਡੀਆ ਨਾਲ ਕੀਤੀ ਬਦਸਲੂਕੀ ਦੀ ਭਰਪੂਰ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਮੁਨੀਸ਼ ਸ਼ਰਮਾ ਨੇ ਕਿਹਾ ਕਿ ਖੁਦ ਮਾਨ ਨੂੰ ਮੀਡੀਆ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਰਿੰਦਰ ਸੂਰੀ, ਬਲਵਿੰਦਰ ਸਿੰਘ, ਵਰੁਣ ਸੋਨੀ, ਜੋਬਨਦੀਪ ਸਿੰਘ, ਸ਼ਿੰਦਾ ਲਾਹੋਰੀਆ, ਸਾਹਿਲ ਕੁਮਾਰ, ਹਰਜੀਤ ਸਿੰਘ, ਪ੍ਰਦੀਪ ਜੈਨ, ਰਾਕੇਸ਼ ਸੂਰੀ, ਸਿਕੰਦਰ ਸਿੰਘ, ਕੁਲਦੀਪ ਸਿੰਘ ਟਾਂਗਰਾ, ਸਤਪਾਲ ਸਿੰਘ, ਕੁਲਵੰਤ ਸਿੰਘ ਆਦਿ ਹਾਜਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply