
ਅੰਮ੍ਰਿਤਸਰ, 4 ਸਤੰਬਰ (ਪ.ਪ)- ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਮਸ਼ਹੂਰ ਕਾਮੇਡੀਅਨ ਗਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਦੇ ਪੰਜਾਬ ਕਨਵੀਨਰ ਦਾ ਵੱਕਾਰੀ ਅਹੁੱਦਾ ਦਿਤਾ ਗਿਆ ਹੈ।ਪਾਰਟੀ ਦੇ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਦੇ ਹੱਕ ‘ਚ ਰੱਖੀ ਹੋਈ ਰੈਲੀ ਉਸ ਵੇਲੇ ਜੈਕਾਰਿਆਂ ਤੇ ਤਾੜੀਆਂ ਦੀ ਸਾਂਝੀ ਤਾਲ ਨਾਲ ਗੂੰਜ ਉਠੀ ਜਦੋਂ ਸਟੇਜ ਸਕੱਤਰ ਸz: ਕੁਲਬੀਰ ਸਿੰਘ ਗੰਡੀਵਿੰਡ ਨੇ ਐਲਾਨ ਕੀਤਾ ਕਿ ਪਾਰਟੀ ਨੇ ਸਟੇਟ ਕਨਵੀਨਰ ਦੀ ਜਿੰਮੇਵਾਰੀ ਸ੍ਰੀ ਘੁੱਗੀ ਨੂੰ ਸੌਪ ਦਿੱਤੀ ਹੈ।ਸ੍ਰੀ ਘੁੱਗੀ ਨੇ ਆਪਣੇ ਸੰਬੋਧਨ ਵਿੱਚ ਸਭ ਤੋਂ ਪਹਿਲਾਂ ਗੁਰੁ ਨਗਰੀ ਦੇ ਸੰਸਥਾਪਕ ਗੁਰੁ ਰਾਮਦਾਸ ਜੀ ਮਹਾਰਾਜ ਦਾ ਕੋਟਿਨ ਕੋਟਿ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੰੇਵਾਰੀ ਉਨ੍ਹਾਂ ਲਈ ਪ੍ਰਸ਼ਾਦਿ ਹੈ, ਬਖਸ਼ਿਸ਼ ਹੈ।ਉਨ੍ਹਾਂ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੇ ਸ਼ੁਕਰਗੁਜਾਰ ਹਨ ਕਿ ਉਨ੍ਹਾਂ ਵਿੱਚ ਵਿਸ਼ਵਾਸ਼ ਜਿਤਾਇਆ ਗਿਆ ਹੈ ।
Punjab Post Daily Online Newspaper & Print Media