
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ)- ਕਿਸੇ ਦਾ ਵਿਸ਼ਵਾਸ਼ ਹਾਸਿਲ ਕਰ ਲੈਣਾ ਸੌਖਾ ਹੈ ਲੇਕਿਨ ਉਸ ਨੂੰ ਨਿਭਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ।ਉਨ੍ਹਾਂ ਕਿਹਾ ਜੇ ਜਿੰਮੇਵਾਰੀ ਨਿਭਾਉਣੀ ਹੀ ਨਹੀ ਤਾ ਪ੍ਰਧਾਨ ਮੰਤਰੀ ਬਣਾਇਆ ਸ਼ਖਸ਼ ਵਿਦੇਸ਼ੀ ਯਾਤਰਾ ਕਰੀ ਜਾਂਦਾ, ਮੁੱਖ ਮੰਤਰੀ ਬਣਿਆ ਸ਼ਖਸ਼ ਰਿਸ਼ਤੇਦਾਰਾਂ ਨੂੰ ਕੁਰਸੀਆਂ ਵੰਡੀ ਜਾਂਦਾ, ਲੇਕਿਨ ਕੇਜ਼ਰੀਵਾਲ ਵਰਕਰਾਂ ਨੂੰ ਜਿੰੇਮਵਾਰੀ ਵੰਡਦਾ ਹੈ ।ਜੋ ਕੁਝ ਵੀ ਜੀਵਨ ਵਿੱਚ ਹਾਸਲ ਕੀਤਾ ਹੈ ਉਹ ਉਨ੍ਹਾਂ ਦੇ ਪਿਤਾ ਵਲੋਂ ਬਚਪਨ ਵਿੱਚ ਹੀ ਲਗਾਏ ਗਏ ਇਮਾਨਦਾਰੀ ਦੇ ਟੀਕੇ ਕਾਰਣ ਹੈ।ਮਸ਼ਹੂਰ ਕਾਮੇਡੀਅਨ ਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਗਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਦੇ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਜਰ ਦੇ ਹੱਕ ਵਿਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਬੜੇ ਹੀ ਭਾਵੁਕ ਹੋ ਕੇ ਕਿਹਾ ਮੈਂ ਬਹੁਤ ਹੀ ਗਰੀਬ ਗੁਰਬੇੇ ਪ੍ਰੀਵਾਰ ਚੋਂ ਹਾਂ ਬੜੀ ਮੁਸ਼ਕਿਲ ਨਾਲ ਦਸਵੀਂ ਤੇ ਬਾਰਵ੍ਹੀ ਕੀਤੀ ਦੀ ਪੜ੍ਹਾਈ ਕੀਤੀ ਹੈ।
ਆਮ ਆਦਮੀ ਪਾਰਟੀ ਉਪਰ ਲਗਾਏ ਜਾ ਰਹੇ ਇਲਜ਼ਾਮਾਂ ਦਾ ਉਤਰ ਦਿੰਦਿਆਂ ਸ੍ਰੀ ਘੁੱਗੀ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਅਕਾਲੀ ਦਲ ਜਾਂ ਭਾਜਪਾ ਸਭ ਨੂੰ ਕੇਜ਼ਰੀਵਾਲ ਦੇ ਸੁਪਨੇ ਆਉਂਦੇ ਹਨ ।ਕਿਹਾ ਜਾਂਦਾ ਕਿ ਪਾਰਟੀ ਬਾਹਰਲੇ ਸੂਬਿਆਂ ਦੇ ਲੋਕ ਲਿਆ ਰਹੀ ਹੈ ।ਉਨ੍ਹਾਂ ਕਿਹਾ ਕਿ ਕਾਂਗਰਸ ਹੀ ਦੱਸ ਦੇਵੇ ਕਿ ਦਿੱਲੀ ਵਿੱਚ ਉਨ੍ਹਾਂ ਦੀ ਮੁਖੀ ਆਂਟੀ ਇਟਲੀ ਦੀ ਨਹੀ ? ਕੀ ਇਟਲੀ ਭਾਰਤ ਵਿਚ ਹੈ, ਕੀ ਭਾਜਪਾ ਦਾ ਪ੍ਰਭਾਤ ਝਾਅ ਪੰਜਾਬ ਦਾ ਹੈ, ਕੀ ਅਕਾਲੀ ਦਲ ਦਾ ਮਨਜਿੰਦਰ ਸਿਰਸਾ ਜੋ ਪੰਜਾਬ ਦੇ ਖਜਾਨੇ ਨੂੰ ਚਿੰਬੜ ਗਿਆ, ਉਹ ਅੰਮ੍ਰਿਤਸਰ ਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਸ਼ਹੀਦ ਭਗਤ ਸਿੰਘ ਨੂੰ ਲਾਹੌਰ ਵਿੱਚ ਫਾਂਸੀ ਦਿਤੀ ਗਈ ਤਾਂ ਸੁਖਦੇਵ ਲੁਧਿਆਣਾ ਤੋਂ ਤੇ ਰਾਜਗੁਰੂ ਪੂਨੇ ਵਾਲਾ ਨਾਲ ਸੀ।ਸ੍ਰੀ ਘੁੱਗੀ ਨੇ ਕਿਹਾ ਜੇਕਰ ਕੁਰਬਾਨੀ ਕਰਨ ਲਈ ਦੇਸ਼ ਦੇ ਕੋਨੇ ਨਹੀ ਵੇਖੇ ਜਾਂਦੇ ਤਾਂ ਫਿਰ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਹਿਮਾਚਲ ਦੀ ਹੈ, ਜੇ ਕੇਜ਼ਰੀਵਾਲ ਤੇ ਉਸ ਦੇ ਸਾਥੀ ਕੁੱਝ ਸਮੇਂ ਲਈ ਆ ਗਏ ਹਨ ਤਾਂ ਗਲਤ ਕੀ ਹੋ ਗਿਆ।ਸ੍ਰੀ ਘੁੱਗੀ ਨੇ ਕਿਹਾ ਕਿ ਪ੍ਰਚਾਰਿਆ ਜਾ ਰਿਹਾ ਕਿ ਆਪ ਪੈਸੇ ਲੈ ਕੇ ਟਿਕਟਾਂ ਵੰਡ ਰਹੀ ਹੈ, ਜਿਸ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਹੈ, ਉਸ ਨੂੰ ਦੋ ਕਰੋੜ ਰੁਪਏ ਪ੍ਰਤੀ ਉਮੀਦਵਾਰ ਦੇ ਹਿਸਾਬ 234 ਕਰੋੜ ਇੱਕਤਰ ਕਰਨ ਦੀ ਕੀ ਲੋੜ ਹੈ, ਕਿਸੇ ਮੰਤਰੀ ਵਾਂਗ 12 ਹਜਾਰ ਕਰੋੜ ਦੀ ਠੱਗੀ ਮਾਰ ਲਵੇ, ਫਿਰ ਠੀਕ ਹੈ।ਉਨ੍ਹਾਂ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਸਾਫ ਸੁਥਰਾ ਪ੍ਰਸ਼ਾਸ਼ਨ ਤੇ ਜਨਤਕ ਸਰਕਾਰ ਦੇਣਗੇ ਪਾਰਟੀ ਨਾਲ ਜੋ ਲੋਕ ਖੜੇ ਹਨ, ਪਾਰਟੀ ਉਨ੍ਹਾਂ ਨਾਲ ਹਮੇਸ਼ਾਂ ਖੜੇਗੀ ।ਇਸ ਤੋਂ ਪਹਿਲਾਂ ਪਾਰਟੀ ਦੇ ਅਟਾਰੀ ਹਲਕਾ ਤੋਂ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ, ਅਜਨਾਲਾ ਤੋਂ ਉਮੀਦਵਾਰ ਰਾਜਬੀਰ ਸਿੰਘ ਰੰਧਾਵਾ ਅਤੇ ਹਲਕਾ ਦੱਖਣੀ ਤੋਂ ਉਮੀਦਵਾਰ ਡਾ: ਨਿਜਰ ਤੋਂ ਇਲਾਵਾ ਅਸ਼ੋਕ ਤਲਵਾਰ, ਰਮਨਦੀਪ ਸਿੰਘ, ਸੁਖਰਾਜ ਸਿੰਘ ਵੇਰਕਾ, ਮੁਖਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਨੇ ਸੰਬੋਧਨ ਕੀਤਾ।
Punjab Post Daily Online Newspaper & Print Media