Wednesday, March 25, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 6 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਭਗਵੰਤ ਮਾਨ ਨੇ ਪੱਤਰਕਾਰਾਂ ਤੋਂ ਮੰਗੀ ਮੁਆਫੀ– ਕਿਹਾ ਮੇਰੇ ਵਿਵਹਾਰ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਖਿਮਾ ਮੰਗਦਾ ਹਾਂ।

▶ ਜੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਸਮੇਤ ਆਮ ਆਦਮੀ ਪਾਰਟੀ ਦੇ 86 ਵਲੰਟੀਅਰਾਂ ਨੇ ਸੁੱਚਾ ਸਿੰਘ ਦੇ ਹੱਕ ‘ਚ ਦਿੱਤੇ ਅਸਤੀਫੇ- ਦਫਤਰ ਨੂੰ ਲੱਗਾ ਤਾਲਾ।

▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਧਿਆਪਕ ਦਿਵਸ ਮੌਕੇ 346 ਅਧਿਆਪਕਾਂ ਨੂੰ ਦਿੱਤੇ ਕੌਮੀ ਐਵਾਰਡ।

▶ ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਨੇ ਬੱਚਿਆਂ ਦੀ ਲਈ ਕਲਾਸ– ਭਾਰਤੀ ਰਾਜਨੀਤੀ ਦੇ ਵਿਕਾਸ ਬਾਰੇ ਦਿੱਤੀ ਜਾਣਕਾਰੀ।

▶ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ 34 ਅਧਿਆਪਕਾਂ ਨੂੰ ਸਟੇਟ ਐਵਾਰਡ, 26 ਨੂੰ ਪ੍ਰਸੰਸਾ ਪੱਤਰ ਤੇ 2 ਨੂੰ ਲਾਈਫ ਟਾਈਮ ਐਚੀਵਮੈਂਟ ਐਵਾਰਡ ਦਿੱਤੇ।

▶ ਕਸ਼ਮੀਰ ਭਾਰਤ ਦਾ ਅਭਿੰਨ ਅੰਗ, ਵੱਖਵਾਦੀ ਲੋਕਤੰਤਰ ਦਾ ਸਤਿਕਾਰ ਕਰਨ– ਰਾਜਨਾਥ ਸਿੰਘ।

▶ ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਮੁਲਕਾਂ ਦੀ ਮੀਟਿੰਗ ‘ਚ ਪਾਕਿਸਤਾਨ ਦਾ ਨਾਮ ਲਏ ਬਿਨ੍ਹਾਂ ਕਿਹਾ ਏਸ਼ੀਆ ‘ਚ ਇਕ ਅਜਿਹਾ ਮੁਲਕ ਹੈ, ਜੋ ਅੱਤਵਾਦ ਪੈਦਾ ਕਰਦਾ ਹੈ।

▶ ਦੋਰਾਹਾ ਨੇੜੇ ਕਾਰ-ਕੈਂਟਰ ਹਾਦਸੇ ‘ਚ 3 ਦੀ ਮੌਤ 2 ਜਖਮੀ, ਲੁਧਿਆਣਾ ਤੋਂ ਦਿੱਲੀ ਜਾ ਰਹੇ ਸਨ ਕਾਰ ਸਵਾਰ।

▶ ਨੇਪਾਲ ਤੇ ਪਾਕਿਸਤਾਨ ‘ਚ ਲੱਗੇ ਭੁਚਾਲ ਦੇ ਝਟਕੇ – ਤੀਬਰਤਾ 4.5 ਰਹੀ।

▶ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਚੰਡੀਗ੍ਹੜ ਜਾਣ ਤੋਂ ਰੋਕਣ ‘ਤੇ ਉਨਾਂ ਨੇ ਅੰਮ੍ਰਿਤਸਰ ਦੇ ਮਾਨਾਵਾਲਾ ਜੀ.ਟੀ ਰੋਡ ‘ਤੇ ਧਰਨਾ ਦੇ ਕੇ ਲਗਾਇਆ ਜਾਮ।

▶ 1984 ਸਿੱਖ ਕਤਲੇਆਮ ਜਾਂਚ ਲਈ ਬਣੀ ਐਸ.ਆਈ.ਟੀ ਨੇ ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਹਰਵਿੰਦਰ ਸਿੰਘ ਕੋਹਲੀ ਦਾ ਬਿਆਨ ਕੀਤਾ ਦਰਜ਼।

▶ ਡਾਕਖਾਨੇ ਦੇ ਕੁੱਝ ਏਜੰਟਾਂ ਵਲੋਂ ਲੋਕਾਂ ਨਾਲ ਮਾਰੀ ਗਈ ਲੱਖਾਂ ਦੀ ਠੱਗੀ ਖਿਲਾਫ ਧਾਰੀਵਾਲ ਵਿਖੇ ਕੀਤਾ ਜੋਰਦਾਰ ਪ੍ਰਦਰਸ਼ਨ।

▶ ਲੁਧਿਆਣਾ ਵਿਖੇ ਅਫਰੀਕਨ ਲੜਕੀ ਨਾਲ ਜਬਰ ਜਿਨਾਹ ਦਾ ਦੋਸ਼ੀ ਵਿਦਿਆਰਥੀ ਗ੍ਰਿਫਤਾਰ।

▶ ਦਿੱਲੀ ਸੀ.ਡੀ ਮਾਮਲੇ ‘ਚ ਸੰਦੀਪ ਕੁਮਾਰ ਦਾ ਨਿੱਜੀ ਸਕੱਤਰ ਪ੍ਰਦੀਪ ਕੁਮਾਰ ਗ੍ਰਿਫਤਾਰ।

▶ ਆਸਾ ਰਾਮ ਨੂੰ ਸੁਪਰੀਮ ਕੋਰਟ ਵਲੋਂ ਝਟਕਾ – ਜਮਾਨਤ ਦੇਣ ਤੋਂ ਕੀਤਾ ਇਨਕਾਰ।

▶ ਸਾਰੇ 4-ਜੀ ਹੈਂਡਸੈਟ ਦੇ ਖਪਤਕਾਰਾਂ ਨੂੰ ਅੱਜ ਤੋਂ ਦੇਸ਼ ਭਰ ‘ਚ ਮਿਲੇਗਾ ਰਿਲਾਇੰਸ ਜੀਓ 4-ਜੀ ਸਿਮ – ਤਿੰਨ ਮਹੀਨੇ ਸਰਵਿਸ ਮੁਫਤ।

▶ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਮਿਲਣ ਦੀ ਪ੍ਰਸੰਸਾ ਕਰਦਿਆਂ ਸਾਧੂਆਂ ਸੰਤਾਂ ਬਾਰੇ ਆਪ ਆਗੂ ਸੁਖਪਾਲ ਖਹਿਰਾ ਦੇ ਵਿਵਾਦਤ ਟਵੀਟ ਦੀ ਵਲਟੋਹਾ, ਤਰੁਣ ਚੁੱਗ, ਛੋਟੇਪੁਰ ਤੇ ਸੁਨੀਲ ਜਾਖੜ ਵਲੋਂ ਨਿੰਦਾ।

▶ ਸੁਖਪਾਲ ਖਹਿਰਾ ਦਾ ਸ਼ਪੱਸ਼ਟੀਕਰਨ- ਪਾਖੰਡ ਤੇ ਅੰਧਵਿਧਵਾਸ਼ ਵਧਾਉਣ ਵਾਲੇ ਸੰਤਾਂ ਤੋਂ ਬਚਣ ਲਈ ਕਿਹਾ।

▶ ਆਪ ਵਿਧਾਇਕ ਦੇਵੇਂਦਰ ਸੇਹਰਾਵਤ ਵੱਲੋਂ ਲਗਾਏ ਗੰਭੀਰ ਦੋਸ਼ਾਂ ਨੂੰ ਸੰਜੇ ਸਿੰਘ ਨੇ ਨਕਾਰਿਆ- ਕਿਹਾ ਇਲਜ਼ਾਮ ਝੂਠੇ, ਕਰਾਂਗਾ ਮਾਨਹਾਨੀ ਕੇਸ।

▶ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਦੀ ਹਾਜ਼ਰੀ ‘ਚ ਹੰਸਰਾਜ ਹੰਸ ਤੇ ਚਰਨਜੀਤ ਚੰਨੀ ਧੜ੍ਹੇ ਭਿੜੇ– ਕੈਪਟਨ ਨੇ ਕਿਹਾ ਅਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।

▶ ਮੋਹਾਲੀ ‘ਚ ਆਰਮੀ ਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਦੀ ਖਬਰ।

▶ ਹੁਰੀਅਤ ਕਸ਼ਮੀਰ ਤੇ ਇਨਸਾਨੀਅਤ ਵਿਰੋਧੀ – ਰਾਜਨਾਥ ਸਿੰਘ।

▶ ਕਸ਼ਮੀਰ ਤੋਂ ਬਾਅਦ ਜੰਮੂ ਪੁੱਜਾ ਆਲ ਪਾਰਟੀ ਵਫਦ– ਬਜ਼ਰੰਗ ਦਲ ਤੇ ਕਸ਼ਮੀਰੀ ਪੰਡਤਾਂ ਨੇ ਕੀਤਾ ਵਿਰੋਧ।

▶ ਦਿੱਲੀ ਦੇ ਸਾਬਕਾ ਆਪ ਮੰਤਰੀ ਸੰਦੀਪ ਕੁਮਾਰ ਦਾ ਪੁਲਿਸ ਰਿਮਾਂਡ ਤਿੰਨ ਦਿਨ ਵਧਿਆ।

▶ ਰਿਜ਼ਰਵ ਬੈਂਕ ਦੇ ਨਵ-ਨਿਯੁੱਕਤ ਗਵਰਨਰ ਉਰਜਿਤ ਪਟੇਲ ਨੇ ਅਹੁੱਦਾ ਸੰਭਾਲਿਆ।

▶ ਜਗਮੀਤ ਬਰਾੜ 11 ਸਤੰਬਰ ਨੂੰ ਆਮ ਆਦਮੀ ਪਾਰਟੀ ‘ਚ ਹੋਣਗੇ ਸ਼ਾਮਿਲ ?

▶ ਆਪ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਕਿਹਾ ਨਵਜੋਤ ਸਿੰਘ ਸਿੱਧੂ ਨਾਲ ਕਰਾਂਗਾ ਸੰਪਰਕ।

▶ ਬਣ ਰਹੇ ਚੌਥੇ ਮੋਰਚੇ ਨਾਲ ਕਿਸੇ ਤਰਾਂ ਦੀ ਗੱਲ ਨਹੀਂ ਹੋਈ ਸੰਪਰਕ ਕਰਨਗੇ ਤਾਂ ਸੋਚਾਂਗਾ, ਪਰ ਫੈਸਲਾ ਵਲੰਟੀਅਰਾਂ ਦੀ ਸਹਿਮਤੀ ਨਾਲ– ਛੋਟੇਪੁਰ।

▶ ਉਮੀਦਾਂ ‘ਤੇ ਖਰੀ ਨਹੀਂ ਉਤਰੀ ‘ਆਪ’– ਅੰਨਾ ਹਜ਼ਾਰੇ।

▶ ਸਰਕਾਰ ਦੀ ਨੁਕਤਾਚੀਨੀ ਮਾਨਹਾਨੀ ਜਾਂ ਦੇਸ਼ਧ੍ਰੋਹ ਦਾ ਮਾਮਲਾ ਨਹੀ- ਸੁਪਰੀਮ ਕੋਰਟ

▶ ਅਫਗਾਸਿਤਾਨ ਦੇ ਕਾਬੁਲ ‘ਚ ਦੋ ਆਤਮਘਾਤੀ ਹਮਲੇ- 24 ਮਰੇ 100 ਜਖਮੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply