
ਅੰਮ੍ਰਿਤਸਰ, 4 ਸਤੰਬਰ (ਦੀਪ ਦਵਿੰਦਰ ਸਿੰਘ)- ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਕੌਮੀ ਅਧਿਆਪਕ ਦਿਨ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।ਇਸ ਵਿੱਚ ਫਾਊਂਡੇਸ਼ਨ ਆਗੂਆਂ ਤੋਂ ਇਲਾਵਾਂ ਮੁੱਖ ਸਿੱਖਿਆ ਅਫ਼ਸਰ, ਕੌਮਾਂਤਰੀ ਪ੍ਰਸਿੱਧੀ ਦੀ ਲੋਕ ਗਾਇਕਾ ਗੁਰਮੀਤ ਬਾਵਾ, ਓਲਪੀਅਨ ਬ੍ਰਿਗੇਡੀਅਰ ਰਿਟਾ. ਸz. ਹਰਚਰਨ ਸਿੰਘ ਮਰੜ ਆਦਿ ਸ਼ਾਮਲ ਹੋਏ ਤੇ ਜਿਲ੍ਹੇ ਭਰ ਤੋਂ ਆਏ ਨਾਮਵਰ ਅਧਿਆਪਕਾਂ ਦਾ ਸਨਮਾਨ ਕੀਤ ਗਿਆ।
ਸਮਾਗਮ ਦੇ ਆਰੰਭ ਵਿੱਚ ਸਭ ਨੂੰ ਜੀ ਆਇਆ ਨੂੰ ਕਹਿੰਦੀਆਂ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਅਧਿਆਪਕ ਸਰਵ ਪੱਖੀ ਗਿਆਨ ਦੇ ਧਾਰਨੀ ਹੋਣ ਅਤੇ ਦਿਖ ਤੇ ਅਦਿੱਖ ਦਰਪੇਸ਼ ਸਮੱੱਸਿਆਵਾਂ ਤੇ ਔਕੜਾਂ ਤੋਂ ਜਾਣੂ ਹੋਣ। ਇਸ ਮੌਕੇ ਓਲੰਪੀਅਨ ਸz. ਹਰਚਰਨ ਸਿੰਘ ਮਰੜ ਨੇ ਕਿਹਾ ਕਿ ਪੰਜਾਬ ਵਿੱਚ ਸਰਵ ਪੱਖੀ ਸਿੱਖਿਆ ਦੇ ਨਾਲ-ਨਾਲ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਵੀ ਉਭਾਰ ਹੋਣਾ ਚਾਹੀਦਾ ਹੈ। ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਨੇ ਕਿਹਾ ਕਿ ਪੰਜਾਬੀ ਲੋਕ ਪੰਜਾਬੀ ਸਭਿਆਚਾਰ ਨਾਲ ਜੁੜ ਕੇ ਆਪਣੇ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ ਹੈ। ਜਿਲ੍ਹਾਂ ਸਿੱਖਿਆ ਅਫ਼ਸਰ ਸz. ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸਮਾਂ ਮੰਗ ਕਰਦਾ ਹੈ ਅਧਿਆਪਕ ਆਪਣੇ ਕਿਤੇ ਨਾਲ ਨਿਆ ਕਰਨ। ਉਨ੍ਹਾਂ ਉਦਾਹਰਨਾ ਦੇ ਕੇ ਕਿਹਾ ਕਿ ਹਰ ਸਮੇਂ ਅਧਿਆਪਕ ਦਾ ਮਾਣ ਸਨਮਾਨ ਬਰਕਰਾਰ ਰਿਹਾ ਹੈ ਤੇ ਰਹੇਗਾ। ਮੰਡਲ ਸਿੱਖਿਆ ਅਫ਼ਸਰ ਸz. ਜਸਪਾਲ ਸਿੰਘ ਨੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਸਮਾਗਮ ਅਧਿਆਪਕਾ ਨੂੰ ਹੋਰ ਵਧੇਰੇ ਕਾਰਜਸ਼ੀਲ ਹੋਣ ਲਈ ਪ੍ਰੇਰਿਤ ਕਰਦਾ ਹੈ। ਇਸ ਸਮਂੇ ਜਿਲ੍ਹਾ ਉਪ ਸਿੱਖਿਆ ਅਫਸਰ ਮੈਡਮ ਨਵਤੇਜ ਕੌਰ ਭੰਗੂ, ਮੈਡਮ ਜੋਗਿੰਦਰ ਕੌਰ ਸ਼ਿੰਗਾਰੀ, ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਵਦੀਪ ਸਿੰਘ ਵਾਹਲਾ, ਭੂਪਿੰਦਰ ਸਿੰਘ ਗਿੱਲ, ਰਾਜਵਿੰਦਰ ਕੌਰ, ਨਵਦੀਪ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਰੰਧਾਵਾ, ਹਰਜੀਤ ਸਿੰਘ, ਗੁਰਦੇਵ ਸਿੰਘ ਭਰੋਵਾਲ, ਹਰੀਸ਼ ਕੈਲਾ, ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸੰਧੂ, ਸੁਖਦੇਵ ਸਿੰਘ ਸੇਖੋਂ, ਗੁਰਜਿੰਦਰ ਸਿੰਘ ਮਾਹਲ ਆਦਿ ਸ਼ਾਮਲ ਸਨ। ਸਮੂਚੇ ਸਮਾਗਮ ਦਾ ਮੰਚ ਸੰਚਾਲਕ ਡਾ. ਸੁਖਦੇਵ ਸਿੰਘ ਸੇਖੋਂ ਨੇ ਬਾਖੂਬੀ ਨਿਭਾਇਆ ਅਤੇ ਧੰਨਵਾਦ ਰਾਜ ਪੁਰਸਕਾਰ ਵਿਜੇਤਾ ਸz. ਸਤਨਾਮ ਸਿੰਘ ਪਾਖਰਪੁਰਾ ਨੇ ਕੀਤਾ।
Punjab Post Daily Online Newspaper & Print Media