Tuesday, August 11, 2026

ਕੰਵਲਦੀਪ ਸਿੰਘ ਬਾਦਲ ਰੂਸ ਵਿੱਚ ਕਰੇਗਾ ਭਾਰਤੀ ਯੂਨੀਵਰਸਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ

PPN0608201606ਮਾਲੇਰਕੋਟਲਾ, 6 ਸਤੰਬਰ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਨਿਵਾਸੀ ਇੱਕ ਪਰਮਜੀਤ ਸਿੰਘ ਪੀਟਰ ਅਤੇ ਹਰਮਿੰਦਰ ਕੌਰ ਦਾ ਹੋਣਹਾਰ ਪੁੱਤਰ ਕੰਵਲਦੀਪ ਸਿੰਘ ਬਾਦਲ ਰੂਸ ਦੇ ਸ਼ਹਿਰ ਰਾਮੈਂਸਕੋ ਵਿੱਚ 12 ਸਤੰਬਰ ਨੂੰ ਹੋਣ ਵਾਲੀ ਵਿਸ਼ਵ ਯੂਨੀਵਰਸਿਟੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਵਾਲੀ ਭਾਰਤੀ ਯੂਨੀਵਰਸਿਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ ਕਰੇਗਾ। ਸਥਾਨਕ ਸੋਹਰਾਬ ਪਬਲਿਕ ਸਕੂਲ ‘ਚ ਮੈਟ੍ਰਿਕ ਤੱਕ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਸਨੇ ਡੀ.ਏ.ਵੀ. ਕਾਲਜ ਚੰਡੀਗੜ ਵਿਖੇ ਦਾਖਲਾ ਲੈ ਲਿਆ। ਕੰਵਲਦੀਪ ਸਿੰਘ ਬਾਦਲ ਪਹਿਲਾਂ ਪੰਚਕੂਲਾ ਵਿਖੇ ਹੋਈਆਂ ਨੈਸ਼ਨਲ ਸਕੂਲ ਖੇਡਾਂ ਅਤੇ ਗਵਾਲੀਅਰ ਵਿਖੇ ਹੋਈ ਆਲ ਇੰਡੀਆ ਇੰਟਰ ਯੁੂਨੀਵਰਸਿਟੀ ਬੈਡਮਿੰਟਨ ਚੈਂਪੀਅਨਸ਼ਿੱਪ ਵਿੱਚ ਸੋਨੇ ਦੇ ਤਮਗੇ ਜਿੱਤ ਚੁੱਕਿਆ ਹੈ। ਇਸ ਤੋਂ ਇਲਾਵਾ ਉਸ ਨੇ ਛੋਟੀ ਜਿਹੀ ਉਮਰੇ ਹੀ ਕੌਮੀ ਅਤੇ ਕੌਂਮਾਂਤਰੀ ਪੱਧਰ ‘ਤੇ ਅਨੇਕਾਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਕੇ ਅਪਣੀ ਖੇਡ ਪ੍ਰਤਿੱਭਾ ਦਾ ਲੋਹਾ ਮਨਵਾਇਆ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਕੰਵਲਜੀਤ ਬਾਦਲ ਨੂੰ ਸਨਮਾਨਿਤ ਕਰ ਚੁੱਕੇ ਹਨ। ਅਪਣੀਆਂ ਪ੍ਰਾਪਤੀਆਂ ਦਾ ਸਿਹਰਾ ਕੰਵਲਦੀਪ ਸਿੰਘ ਬਾਦਲ ਨੇ ਅਪਣੇ ਕੋਚ ਮੈਡਮ ਸ਼ਕੂਰਾਂ ਬੇਗਮ ਅਤੇ ਸ਼੍ਰੀ ਸੁਰਿੰਦਰ ਮਹਾਜਨ ਦੇ ਸਿਰ ਬੰਨ੍ਹਦਿਆ ਕਿਹਾ ਕਿ ਉਨ੍ਹਾਂ ਨੇ ਉਸਦੇ ਅੰਦਰਲੀ ਖੇਡ ਕਲਾ ਨੂੰ ਮਿਹਨਤ ਅਤੇ ਆਧੁਨਿਕ ਤਕਨੀਕ ਨਾਲ ਤਰਾਸ਼ਿਆ ਹੈ। ਮਾਲੇਰਕੋਟਲਾ ਸ਼ਹਿਰ ਦੇ ਹੋਣਹਾਰ ਖਿਡਾਰੀ ਕੰਵਲਦੀਪ ਸਿੰਘ ਬਾਦਲ ਦੀ ਇਸ ਪ੍ਰਾਪਤੀ ‘ਤੇ ਉਸਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਸ.ਗੁਰਲਵਲੀਨ ਸਿੰਘ ਸਿੱਧੂ (ਆਈ.ਏ.ਐਸ.), ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਜੈਪਾਲ ਸਿੰਘ ਮੰਡੀਆਂ, ਡਾ.ਗੁਰਵਿੰਦਰ ਸਿੰਘ, ਮੋਹਨ ਲਾਲ ਸ਼ਰਮਾ (ਜਰਗ ਵਾਲੇ) ਅਤੇ ਸਟਾਰ ਇੰਪੈਕਟ ਦੇ ਐਮ.ਡੀ.ਮੁਹੰਮਦ ਉਵੈਸ ਵੀ ਸ਼ਾਮਲ ਹਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply