Sunday, October 6, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਟੈਲੰਟ ਹੰਟ ਸ਼ੋਅ ਆਯੋਜਿਤ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਮਿਤੀ 6 ਅਤੇ 7 ਸਤੰਬਰ 2016 ਨੂੰ ਟੈਲੰਟ ਹੰਟ ਸ਼ੌਅ ਤਹਿਤ “ਛੋਟੀ ਸੀ ਆਸ਼ਾ” ਪ੍ਰੋਗਰਾਮ ਅਧੀਂਨ ਪੋਟ ਮੇਕਿੰਗ , ਦਿਆ ਐਂਡ ਕੈਂਡਲ ਮੇਕਿੰਗ ਅਤੇ ਫਲਾਵਰ ਮੇਕਿੰਗ ਵਿਸ਼ੇ ਨਾਲ ਸਬੰਧਤ ਕੰਪੀਟਿਸ਼ਨ ਕਰਵਾਇਆ ਗਿਆ ਜਿਸ ਵਿਚ ਵਿਭਾਗ ਵਿਖੇ ਵਖ-ਵਖ ਕੋਰਸਫ਼ਡਿਪਲੋਮੇ ਕਰ ਰਹੀਆਂ ਲਗਭਗ 300 ਦੇ ਕਰੀਬ ਵਿਦਿਆਰਥਣਾਂ ਦੁਆਰਾ ਵੱਖ-ਵੱਖ ਚੀਜਾਂ ਦੀ ਵਰਤੋਂ ਕਰਕੇ ਕੈਂਡਲ, ਪੋਟ, ਦਿਆ ਅਤੇ ਵਿਲੱਖਣ ਤਰ੍ਹਾ ਤੇ ਫੁੱਲ ਤਿਆਰ ਕੀਤੇ ਗਏ। ਇਸ ਮੌਕੇ ਡਾਇਰੈਕਟਰ ਵਿਭਾਗ ਵਲੋਂ ਵਿਦਿਆਰਥਣਾਂ ਦੁਆਰਾ ਬਣਾਈਆਂ ਗਈਆਂ ਵਖ-ਵਖ ਆਈਟਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਮੁਖੀ ਸੁਝਾਅ ਦਿੱਤੇ ਅਤੇ ਵਿਦਿਆਰਥਣਾ ਦੀ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਸ਼੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਮੇਘਨਾਂ ਸ਼ਰਮਾ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਗਗਨਦੀਪ, ਮਿਸ ਸ਼ਿਖਾ, ਮਿਸ ਨਿਸ਼ਾ ਅਤੇ ਸ਼੍ਰੀ ਅਰੁਣ ਆਦਿ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply