ਸੰਦੌੜ, 10 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਪੜਦੀਆਂ ਲੜਕੀਆਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਨਜਦੀਕੀ ਪਿੰਡ ਕੁਠਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਪ੍ਰਿੰਸੀਪਲ ਦਲਜੀਤਇੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਸਰਪੰਚ ਰਘਵੀਰ ਸਿੰਘ ਭੋਲਾ ਨੇ ਸਕੂਲ ਵਿਚ ਪੜਦੀਆਂ 13 ਵਿਦਿਆਰਥਣਾਂ ਨੂੰ ਸਾਈਕਲ ਵੰਡੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਵਾਸਤੇ ਸੁਰੂ ਕੀਤੀਆਂ ਵੱਖ ਵੱਖ ਲੋਕ ਭਲਾਈ ਦੀਆਂ ਸਕੀਮਾਂ ਤੋਂ ਲੱਖਾਂ ਲੋਕ ਲਾਹਾ ਲੈ ਰਹੇ ਹਨ ਅਤੇ ਲੜਕੀਆਂ ਨੂੰ ਸਕੂਲ ਆਉਣ ਜਾਣ ਦੀ ਸਹੂਲਤ ਦੇ ਲਈ ਸੁਰੂ ਕੀਤੀ ਇਹ ਸਕੀਮ ਬਹੁਤ ਲਾਹੇਬੰਦ ਹੈ ਜਿਸ ਨਾਲ ਲੜਕੀਆਂ ਹੁਣ ਸਾਈਕਲਾਂ ਰਾਹੀਂ ਸਕੂਲ ਆ ਸਕਣਗੀਆਂ।ਇਸ ਮੌਕੇ ਪ੍ਰਿੰਸੀਪਲ ਦਲਜੀਤਇੰਦਰ ਸਿੰਘ ਭੂਦਨ, ਲੈਕਚਰਾਰ ਮਲਕੀਤ ਸਿੰਘ ਕੁਠਾਲਾ ਸਮੇਤ ਪਿੰਡ ਵਾਸੀ ਅਤੇ ਸਕੂਲ ਸਟਾਫ ਮੈਂਬਰ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …