Friday, July 3, 2026

ਕੋਟਫੱਤਾ ਸਕੂਲ ਵਿਖੇ ਪਿੱਪਲ ਅਤੇ ਨਿੰਮ ਦੇ ਦਰੱਖਤ ਲਗਾਏ ਗਏ

PPN260505
ਬਠਿੰਡਾ, 26  ਮਈ (ਜਸਵਿੰਦਰ ਸਿੰਘ ਜੱਸੀ)-  ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੀ ਯੋਗ ਅਗਵਾਈ ਸਦਕਾ ਪ੍ਰਿੰਸੀਪਲ ਮੈਡਮ ਰੀਤਾ ਰਾਣੀ ਦੀ ਰਹਿਨੁਮਾਈ ਹੇਠ ਸੀਨੀਅਰ ਸੰਕੈਡਰੀ ਸਕੂਲ ਕੋਟਫੱਤਾ ਵਿਖੇ ਸੀਨੀਅਰ ਲੈਕਚਰਾਰ ਹਰਬੰਸ ਸਿੰਘ, ਲਾਇਬਰੇਰੀ ਅਧਿਆਪਕਾ ਅਤੇ ਵਿਦਿਆਰਥੀ ਕਾਨੂੰਨੀ ਸ਼ਾਖਰਤਾ ਕਲੱਬ ਦੀ ਇੰਚਾਰਜ ਮੈਡਮ ਰਾਜਬੀਰ ਕੌਰ ਅਤੇ ਵਿਦਿਆਰਥੀਆਂ ਦੁਆਰਾ ਨਿੰਮ ਅਤੇ ਪਿੱਪਲ ਦੇ ਦਰੱਖਤ ਲਗਾਏ ਗਏ। ਪ੍ਰਿੰਸੀਪਲ ਮੈਡਮ ਸ੍ਰੀਮਤੀ ਰੀਤਾ ਰਾਣੀ ਵੱਲੋ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਵਲੋਂ ਮੈਡਮ ਰਾਜਬੀਰ ਕੌਰ ਦੇ ਕਹਿਣ ਮੁਤਾਬਕ ਪੌਦਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਆਪਣੇ ਸਿਰ ਲਈ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply