Wednesday, May 22, 2024

ਪੁਲਿਸ ਫੋਰਸ ‘ਚ ਸਿੱਖ ਬੀਬੀਆਂ ਨੂੰ ਗੁਰ ਮਰਿਯਾਦਾ ਤਹਿਤ ਟੋਪੀ ਪਹਿਨਣ ਤੋਂ ਛੋਟ ਦਿਓ- ਸੰਤ ਦਾਦੂਵਾਲ

PPN260506
ਬਠਿੰਡਾ,  26  ਮਈ (ਜਸਵਿੰਦਰ ਸਿੰਘ ਜੱਸੀ) –  ਸਿੱਖ ਰਹਿਤ ਮਰਿਯਾਦਾ ਵਿਚ ਸਿੱਖ ਨੂੰ ਸਿਰ ‘ਤੇ ਟੋਪੀ ਪਾਉਣ ਦੀ ਸਖ਼ਤ ਮਨਾਹੀ ਹੈ। ਰਹਿਤ ਮਰਿਯਾਦਾ ਵਿਚ ”ਹੋਇ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਇ ਮਰੈ” ਦੇ ਬਚਨ ਅੰਕਿਤ ਹਨ ਕਿ ਜੋ ਸਿਖ ਹੋ ਕੇ ਸਿਰ ਤੇ ਟੋਪੀ ਪਾਉਂਦਾ ਹੈ ਉਹ ਸਤ ਜਨਮ ਕੋਹੜੀ ਹੋ ਕੇ ਮਾਰਦਾ ਹੈ। ਵੈਸੇ ਵੀ ਸਿੱਖ ਨੂੰ ਗੁਰੂ ਨੇ ਦਸਤਾਰ ਦੀ ਬਖ਼ਸ਼ਿਸ਼ ਕੀਤੀ ਹੈ ਜੋ ਕਿ ਸਰਦਾਰੀ ਦੀ ਨਿਸ਼ਾਨੀ ਹੈ। ਟੋਪੀ ਨੂੰ ਸਿੱਖ ਗੁਲਾਮੀ ਦੀ ਨਿਸਾਨੀ ਮੰਨਦਾ ਹੈ। ਦਸਤਾਰ ਦੀ ਸ਼ਾਨ ਲਈ ਵਿਸ਼ਵ ਭਰ ਵਿਚ ਸਿੱਖ ਸੰਘਰਸ਼ ਦੇ ਰਾਹ ਤੁਰੇ ਹੋਏੇ ਹਨ। ਦਿੱਲੀ ਵਿਚ ਵੀ ਸੋੱਖ ਲੋਹਟੋਪ ਪਾਉਣ ਦੇ ਖਿਲਾਫ਼ ਸਿੱਖ ਬੀਬੀਆਂ ਲਈ ਸੰਘਰਸ਼ ਕਰ ਰਹੇ ਹਨ। ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਹੀ ਇਸ ਦੀ ਦਿੱਲੀ ਵਿਚ ਕਮਾਂਡ ਕਰ ਰਹੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਬਾਦਲ ਦੀ ਪੰਜਾਬ ਵਿਚ ਸਰਕਾਰ ਹੋਵੇ ਉਥੇ ਵੀ ਸਿੱਖ ਪੁਲਿਸ ਮਰਦਾਂ ਨੂੰ ਵੀ ਟੋਪੀ ਨੁਮਾ ਦਸਤਾਰ ਤੋਂ ਛੋਟ ਨਹੀ ਹੈ। ਜਿਸ ਲਈ ਸਿੱਖ ਪੁਲਿਸ ਮੁਲਾਜ਼ਮ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਹੁਣ ਸਿੱਖ ਬੀਬੀਆਂ ਨੂੰ ਜੋ ਪੁਲਿਸ ਵਿਚ ਨਵੀਂ ਭਰਤੀ ਹੋਈਆਂ ਹਨ, ਉਨ੍ਹਾਂ ਨੂੰ ਟੋਪੀ ਪਹਿਨਾਈ ਜਾ ਰਹੀ ਹੈ ਜੋ ਕਿ ਸ਼ਰੇਆਮ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਦੀ ਉਲੰਘਣਾ ਹੈ। ਦੁੱਖ ਦੀ ਗੱਲ ਹੈ ਕਿ ਇਸ ਮਸਲੇ ਬਾਰੇ ਸਾਡੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਸ੍ਰੋਮਣੀ ਕਮੇਟੀ ਦੇ ਆਗੂ ਵੀ ਚੁੱਪ ਧਾਰਣ ਕਰੀ ਬੈਠੇ ਹਨ। ਜੋ ਕਿ ਧਰਮ ਲਈ ਬਹੁਤ ਹੀ ਖਤਰਨਾਕ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪੰਥਕ ਸੇਵਾ ਲਹਿਰ ਦੇ ਮੁੱਖੀ ਅਤੇ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਇਸ ਮਸਲੇ ਬਾਰੇ ਪੰਜਾਬ ਸਰਕਾਰ ਅਤੇ ਸਿੱਖ ਧਾਰਮਿਕ ਆਗੂਆਂ ਦੀ ਧਾਰਨ ਕੀਤੀ ਚੁੱਪ ਦੀ ਨਿਖੇਧੀ ਕਰਦਿਆਂ ਕਿਹਾ ਜਦੋ ਗੁਰੂ ਸਾਹਿਬਾਨਾਂ ਨੇ ਸਾਨੂੰ ਮਰਦਾਂ ਨੂੰ ਦਸਤਾਰ ਅਤੇ ਬੀਬੀਆਂ ਨੂੰ ਵੀ ਦਸਤਾਰ, ਪਟਕਾ ਜਾਂ ਚੁੰਨੀਆਂ ਦੀ ਬਖ਼ਸ਼ਿਸ ਕੀਤੀ ਹੈ ਤਾਂ ਉਨ੍ਹਾਂ ਨੂੰ ਜਬਰਦਸਤੀ ਟੋਪੀ ਪਾਉਣ ਲਈ ਕਿਉ ਮਜਬੂਰ ਕੀਤਾ ਜਾ ਰਿਹਾ ਹੈ। ਇਹ ਸਰਾਸਰ ਧੱਕੇਸ਼ਾਹੀ ਹੈ, ਜੋ ਦਸਤਾਰ ਨਹੀ ਪਹਿਨਦੇ ਭਾਜਪਾ ਆਗੂ ਨਰਿੰਦਰ ਮੋਦੀ ਵਰਗਿਆ ਦੇ ਸਿਰ ‘ਤੇ ਪੱਗ ਬੰਨ ਕੇ ਬਾਦਲ ਸਰਦਾਰ ਮੋਦੀ ਦੇ ਖਿਤਾਬ ਦਿੰਦਾ ਹੈ ਅਤੇ ਜੋ ਦਸਤਾਰ ਬੰਨਦੇ ਹਨ ਉਨ੍ਹਾਂ ਨੂੰ ਟੋਪੀ ਲਈ ਕਿਉ ਮਜ਼ਬੂਰ ਕੀਤਾ ਜਾ ਰਿਹਾ  ਹੈ । ਸਿੱਖ ਪੁਲਿਸ ਬੀਬੀਆਂ ਨੂੰ ਟੋਪੀ ਦੀ ਜਗ੍ਹਾਂ ਪਟਕਾ ਬਨਵਾਇਆ ਜਾ ਸਕਦਾ ਹੈ ਪਰ ਬਾਦਲ ਸਰਕਾਰ ਆਰ.ਐਸ.ਐਸ. ਦੇ ਏਜੰਡੇ ਤੇ ਕੰਮ ਕਰਦਿਆਂ ਇਹ ਟੋਪੀ ਕਲਚਰ ਸਿੱਖਾਂ ਵਿਚ ਫੈਲਾਉਣਾ ਚਾਹੁੰਦੇ ਹਨ। ਸੰਤ ਦਾਦੂਵਾਲ ਨੇ ਕਿਹਾ ਕਿ ਧਰਮ ਦੇ ਆਗੂ ਕਹਾਉਣ ਵਾਲੇ ਜਥੇਦਾਰਾਂ ਨੂੰ ਇਸ ਮਸਲੇ ਬਾਰੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ। ਪੂਰੀ ਸਿੱਖ ਕੌਮ ਇਸ ਮੁੱਦੇ ਉਪਰ ਉਨ੍ਹਾਂ ਦਾ ਸਾਥ ਦੇਵੇਗੀ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply