Sunday, March 22, 2026

ਪਿੰਡ ਫਰਵਾਲੀ ਅਤੇ ਬਈਏਵਾਲ ਦੇ ਲੋਕਾਂ ਨੇ ਕੀਤਾ ਅਕਾਲੀ ਦਲ ਦਾ ਬਾਈਕਾਟ

ppn1109201606

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਸਰਕਾਰ ਦੀ ਲੀਡਰ ਸਿੱਪ ਬੇਸੱਕ ਕੀਤੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀ ਥੱਕਦੀ ਪਰ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਸੰਦੌੜ ਜੋਨ ਦੇ ਪਿੰਡ ਝਨੇਰ ਤੋਂ ਬਈਏਵਾਲ, ਫਰਵਾਲੀ ਪੁਲ ਕਲਿਆਣ ਨੂੰ ਰਾਏਕੋਟ ਮਾਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਇਸ ਸੜਕ ਦਾ ਪਿਛਲੇ 9 ਸਾਲਾਂ ਤੋਂ ਕਾਫ਼ੀ ਬੁਰਾ ਹਾਲ ਹੋਣ ਕਾਰਣ ਸੇਰਪੁਰ, ਧੂਰੀ ਅਤੇ ਮਾਲੇਰਕੋਟਲਾ ਬੱਸਾਂ ਦੇ ਚੱਲਦੇ ਰੂਟ ਵੀ ਹੁਣ ਬੰਦ ਪਏ ਹਨ। ਪੰਜਾਬ ਸਰਕਾਰ ਵਲੋਂ ਇਸ ਦੀ ਸਾਰ ਨਾ ਲਏ ਜਾਣ ਕਰਕੇ ਪਿੰਡ ਫਰਵਾਲੀ ਅਤੇ ਬਈਏਵਾਲ ਦੇ ਪ੍ਰੇਸਾਨ ਲੋਕਾਂ ਜਿਸ ਵਿੱਚ ਜਗਦੀਪ ਸਿੰਘ, ਤਰਵਿੰਦਰ ਵੀਰ ਸਿੰਘ, ਇਕਬਾਲ ਸਿੰਘ, ਜਗਸੀਰ ਸਿੰਘ ਸੀਰਾ, ਸਵਰਨ ਸਿੰਘ, ਜਗਦੇਵ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਜੀਤ ਸਿੰਘ, ਹਰਦੀਪ ਸਿੰਘ, ਗੁਰਸਿਮਰਨ ਸਿੰਘ, ਹਰਪੀ੍ਰਤ ਸਿੰਘ ਹੈਪੀ, ਬਬਨਦੀਪ ਸਿੰਘ, ਗਰਪਿੰਦਰ ਸਿੰਘ, ਸੋਹਣ ਸਿੰਘ, ਬਲਬੀਰ ਸਿੰਘ ਫੋਜੀ, ਸਰੂਪ ਸਿੰਘ ਜਗਮੇਲ ਸਿੰਘ ਬਈਏਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਅੱਜ ਪੰਜਾਬ ਸਰਕਾਰ ਖਿਲਾਫ ਜੰਮ ਕੇ ਭਾਰੀ ਨਾਅਰੇਬਾਜੀ ਕੀਤੀ ਅਤੇ ਦੋਵੇਂ ਪਿੰਡ ਦੇ ਲੋਕਾਂ ਨੇ ਅਕਾਲੀ ਦਲ ਨੂੰ ਪਿੰਡ ਵਿੱਚ ਵੋਟਾਂ ਮੰਗਣ ਨਾ ਆਉਣ ਲਈ ਵੰਗਾਰਿਆ।ਉਹਨਾਂ ਨੇ ਭਾਰੀ ਰੋਸ ਤਹਿਤ ਅਕਾਲੀ ਦਲ ਦੇੇ ਸੀਨੀਅਰ ਆਗੂਆਂ ਦਾ ਬਾਈਕਾਟ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡਾਂ ਵਾਲੀਆਂ ਸੜਕਾਂ ਨੂੰ ਤੀਜੀ ਵਾਰ ਬਣਵਾ ਰਹੇ ਹਨ ਜਿੱਥੇ ਇਹ ਇੱਕ ਸਵਾਲ ਪੈਦਾ ਹੁੰਦਾ ਹੈ।ਲੋਕਾਂ ਨੇ ਨਾਅਰੇਬਾਜੀ ਕਰਦਿਆਂ ਸੜਕ ‘ਤੇ ਪਏ ਵੱਟਿਆਂ ਨੂੰ ਹੱਥਾਂ ਵਿੱਚ ਚੁੱਕ ਕੇ ਖੜਕਾ ਖੜਕਾ ਕਿ ਕਿਹਾ ਲੰਘੇ ਸਾਲ ਪੰਜਾਬ ਸਰਕਾਰ ਦੇ ਸੜਕੀ ਵਿਭਾਗ ਦੇ ਅਧੀਨ ਠੇਕੇਦਾਰ ਵੱਲੋਂ ਇਸ ਸੜਕ ਤੇ ਪਾਏ ਗਏ ਵੱਟਿਆਂ ਤੋਂ ਸੜਕ ਦਾ ਨਿਰਮਾਣ ਹੋਣ ਦੀ ਆਸ ਬੱਝ ਗਈ ਸੀ, ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੀ ਹੈ। ਇਹ ਵੱਟੇ ਖਿਲਰ ਖਿਲਰ ਕੇ ਰਹਾਗੀਰਾਂ ਲਈ ਹੋਰ ਵੱਡੀ ਮੁਸੀਬਤ ਬਣ ਗਏ ਹਨ।ਪਿਛਲੇ 2 ਸਾਲ ਪਹਿਲਾਂ ਤਿੰਨ ਪਿੰਡਾਂ ਦੇ ਲੋਕਾਂ ਨੇ ਸੜਕ ‘ਤੇ ਮਿੱਟੀ ਦਾ ਭਰਤ ਪਾ ਕੇ ਥੋੜਾ ਬਹੁਤ ਲੰਘਣ ਲਈ ਕੰਮ ਚਲਾ ਲਿਆ ਸੀ, ਪਰ ਹਰ ਵਕਤ ਲੰਘਦੇ ਵੱਡੇ ਵਾਹਨਾਂ ਕਾਰਣ ਵੱਡੇ ਵੱਡੇ ਖੱਡੇ ਬਣ ਗਏ ਹਨ।ਧੂੜ ਉਡਣ ਨਾਲ ਵੱਟੇ ਨੰਗੇ ਹੋਣ ਕਰਕੇ ਵਾਹਨਾਂ ਦੇ ਟਾਇਰ ਵੱਢੇ ਜਾ ਰਹੇ ਹਨ ਤੇ ਕਾਫੀ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ। ਇਸ ਧੂੜ ਵਿੱਚੋਂ ਲੰਘਦੇ ਸਕੂਲੀ ਬੱਚੇ ਅਤੇ ਰਾਹਗੀਰਾਂ ਨੂੰ ਜਿੱਥੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸੜਕ ਕਿਨਾਰੇ ਵੱਸਦੇ ਪਿੰਡ ਦੇ ਲੋਕ ਗੁਰਬਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।ਉਨਾਂ੍ਹ ਪੰਜਾਬ ਸਰਕਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 20 ਦਿਨਾਂ ਅੰਦਰ ਇਸ ਵੱਲ ਧਿਆਨ ਨਾ ਦਿਤਾ ਤਾਂ ਉਹ ਮਜਬੂਰ ਹੋ ਕੇ ਮੇਨ ਹਾਈਵੇ ਰਾਏਕੋਟ ਮਾਲੇਰਕੋਟਲਾ ਜਾਮ ਕਰਨਗੇ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply