
ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਫਰਵਾਲੀ ਵਿਖੇ ਪਿੰਡ ਦੇ ਪੰਤਵੱਤੇ ਸੱਜਣਾ ਵੱਲੋਂ ਰੰਧਾਵਾ ਟਰਾਂਸਪੋਰਟ ਦੇ ਮਾਲਕ ਸਰਬਜੀਤ ਸਿੰਘ ਅਤੇ ਉਸ ਦੇ ਭਰਾ ਜਰਨੈਲ ਸਿੰਘ ਲਗਾਤਾਰ ਵਧੀਆ ਬੱਸ ਸਰਵਿਸ ਦੀ ਸੇਵਾਵਾਂ ਬਦਲੇ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਜਗਦੀਪ ਸਿੰਘ, ਇਕਬਾਲ ਸਿੰਘ ਨੇ ਦੱਸਿਆ ਕਿ ਰੰਧਾਵਾ ਟਰਾਂਸਪੋਰਟ ਵੱਲੋਂ ਪਿਛਲੇ 12 ਸਾਲਾਂ ਤੋ ਪਿੰਡ ਝਨੇਰ, ਬਈਏਵਾਲ ਅਤੇ ਫਰਵਾਲੀ ਵਾਲੀ ਮੇਨ ਰਾਏਕੋਟ ਰੋਡ ਮਾਲੇਰਕੋਟਲਾ ਨੂੰ ਜੋੜਦੀ ਉਹ ਸੜਕ ਕਾਫੀ ਖਸਤਾ ਹਾਲਤ ਵਿੱਚ ਸੀ।ਵੱਟੇ ਖਿਲਰੇ ਪਏ ਸਨ ਥਾ ਥਾਂ ਟੋਏ ਸਨ, ਇਸ ਦੇ ਬਾਵਜੂਦ ਇਹਨਾਂ ਵੱਲੋਂ ਬੱਸ ਦਾ ਰੂਟ ਨਹੀ ਬਦਲਿਆ ਗਿਆ।ਇਸ ਕਰਕੇ ਇਹਨਾਂ ਨੂੰ ਵਧੀਆ ਸੇਵਾਵਾਂ ਕਰਕੇ ਸਨਮਾਨਿਤ ਕੀਤਾ ਗਿਆ ਹੈ।ਇਸ ਮੋਕੇ ਜਗਦੀਪ ਸਿੰਘ, ਤਰਵਿੰਦਰ ਵੀਰ ਸਿੰਘ, ਇਕਬਾਲ ਸਿੰਘ, ਜਗਸੀਰ ਸਿੰਘ ਸੀਰਾ, ਸਵਰਨ ਸਿੰਘ, ਜਗਦੇਵ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਜੀਤ ਸਿੰਘ, ਹਰਦੀਪ ਸਿੰਘ, ਗੁਰਸਿਮਰਨ ਸਿੰਘ, ਹਰਪੀ੍ਰਤ ਸਿੰਘ ਹੈਪੀ, ਬਬਨਦੀਪ ਸਿੰਘ, ਗਰਪਿੰਦਰ ਸਿੰਘ, ਸੋਹਣ ਸਿੰਘ, ਬਲਬੀਰ ਸਿੰਘ ਫੋਜੀ, ਸਰੂਪ ਸਿੰਘ ਜਗਮੇਲ ਸਿੰਘ ਬਈਏਵਾਲ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿੱਚੋਂ ਲੰਘਦੇ 7 ਬੱਸਾਂ ਦੇ ਰੂਟ ਚੱਲੇ ਕੀਤੇ ਜਾਣ ਅਤੇ ਪੀ. ਡਬਲਯੂ ਵਿਭਾਗ ਕੋਲੋ ਸੜਕ ਬਣਾਉਣ ਦੀ ਮੰਗ ਕੀਤੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media