ਅਹਿਮਦਗੜ੍ਹ (ਸੰਦੌੜ), ੧੧ ਸਤੰਬਰ (ਹਰਮਿੰਦਰ ਸਿੰਘ ਭੱਟ)- ੫ ਤੋਂ ੧੪ ਸਤੰਬਰ ਤੱਕ ਚੱਲਣ ਵਾਲਾ ਸ਼੍ਰੀ ਗਣੇਸ਼ ਉਤਸਵ ਬੜੀ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਸਥਾਨਕ ਸ਼੍ਰੀ ਲਕਸ਼ਮੀ ਨਰਾਇਣ ਸੇਵਾ ਦਲ (ਰਜਿ:) ਵੱਲੋਂ ਪੂਜਾ-ਪਾਠ ਅਤੇ ਭਜਨ ਕੀਰਤਨ ਤੋਂ ਬਾਅਦ ਭਗਵਾਨ ਸ਼੍ਰੀ ਗਣੇਸ਼ ਜੀ ਦਾ ਮੂਰਤੀ ਵਿਸਰਜਨ ਕੀਤਾ ਗਿਆ ।ਸ਼੍ਰੀ ਲਕਸ਼ਮੀ ਨਰਾਇਣ ਸੇਵਾ ਦਲ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਸ਼ਰਧਾਲੂਆਂ ਵਲੋਂ ਮੂਰਤੀ ਵਿਸਰਜਨ ਤੋਂ ਪਹਿਲਾਂ ਬੈਂਡ-ਬਾਜਿਆਂ ਨਾਲ ਨੱਚਦੇ ਹੋਏ ”ਗਣਪਤੀ ਬੱਪਾ ਮੋਰਿਯਾ, ਮੰਗਲ ਮੂਰਤੀ ਮੋਰਿਯਾ” ਦੇ ਜੈਕਾਰੇ ਲਗਾਉਂਦੇ ਹੋਏ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਕੋਲੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦੀ ਹੋਈ ਸਥਾਨਕ ਜੰਡਾਲੀ ਵਾਲੀ ਨਹਿਰ ਤੇ ਪਹੁੰਚ ਕੇ ਮੂਰਤੀ ਵਿਸਰਜਨ ਤੋਂ ਬਾਅਦ ਸਮਾਪਤ ਹੋਈ।ਰਸਤੇ ਵਿੱਚ ਲੋਕਾਂ ਨੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਯਾਤਰਾ ਉਪਰ ਫੁੱਲ ਬਰਸਾਏ ਅਤੇ ਸ਼ਰਧਾਲੂਆਂ ਲਈ ਲੰਗਰ ਲਗਾਏ ।ਜਿਕਰਯੋਗ ਹੈ ਕਿ ਵਿਸਰਜਨ ਤੋਂ ਪਹਿਲਾਂ ਅੱਜ ਮਾਲਵਾ ਜੋਨ-੨ ਦੇ ਸਕੱਤਰ ਜਨਰਲ ਜਸਵੀਰ ਸਿੰਘ ਜੱਸੀ ਮੰਨਵੀ ਆਪਣੇ ਸਾਥੀਆਂ ਸਮੇਤ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਅਹਿਮਦਗੜ੍ਹ ਵਿਖੇ ਆਏ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਪੂਜਾ-ਅਰਚਨਾ ਕੀਤੀ ।ਸ਼੍ਰੀ ਲਕਸ਼ਮੀ ਨਰਾਇਣ ਸੇਵਾ ਦਲ ਵਲੋਂ ਜੱਸੀ ਮੰਨਵੀ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਜਿੰਦਲ, ਪ੍ਰਮੋਦ ਮਿੱਤਲ, ਹਰਵਿੰਦਰ ਬੱਬੂ, ਲੱਕੀ ਗਰਚਾ, ਸੰਜੀਵ ਸੂਦ, ਸਾਧੂ ਸਿੰਘ, ਤਰਸੇਮ ਗਰਗ, ਬਿੱਕਰ ਸਿੰਘ ਟਿੰਬਰਵਾਲ,ਮਾਸਟਰ ਗਿਰੀਸ਼ ਸ਼ਰਮਾ, ਅਰੁਣ ਵਰਮਾ, ਰਾਕੇਸ਼ ਗਰਗ, ਅਮਨ ਢੰਡ, ਪ੍ਰੀਤ ਬੋਪਾਰਾਏ ਆਦਿ ਹਾਜਰ ਸਨ ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …