Monday, March 23, 2026

ਆਜਮ ਦਾਰਾ ਦੀ ਅਗਵਾਈ ‘ਚ20 ਬੱਸਾਂ ਦਾ ਕਾਫਲਾ ਬਾਘਾ ਪੁਰਾਣਾ ਲਈ ਹੋਇਆ ਰਵਾਨਾ

ppn1109201608

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ ਵਿਖੇ ਕਿਸਾਨੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਰੱਖੀ ਗਈ ਵਿਸਾਲ ਰੈਲੀ ਨੂੰ ਲੈਕੇ ਹਲਕਾ ਮਾਲੇਰਕੋਟਲਾ ਵਿਚੋਂ ਆਪ ਆਗੂ ਆਜਮ ਦਾਰਾ ਦੀ ਅਗਵਾਈ ਹੇਠ 20 ਬੱਸਾਂ ਦਾ ਵੱਡਾ ਕਾਫਲਾ ਦਾਣਾ ਮੰਡੀ ਸੰਦੌੜ ਵਿਚੋਂ ਰੈਲੀ ਲਈ ਰਵਾਨਾ ਹੋਇਆ।ਆਜਮ ਦਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਪਾਰਟੀ ਦੇ ਹੱਕ ਵਿਚ ਪੂਰੇ ਪੰਜਾਬ ਅੰਦਰ ਹਵਾ ਚੱਲ ਰਹੀ ਹੈ ਜਿਸ ਤਰਾਂ ਲੋਕਾਂ ਵਿਚ ਜੋਸ ਦਿਖਾਈ ਦੇ ਰਿਹਾ ਹੈ ਉਸਨੂੰ ਦੇਖਕੇ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਇਕ ਨਵਾਂ ਇਤਿਹਾਸ ਬਣਾਉਣਗੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਅੱਜ ਸਭ ਤੋਂ ਵੱਡਾ ਚਿੰਤਾ ਦਾ ਵਿਸਾ ਹੈ ਕਿਉਂਕਿ ਦੇਸ ਦਾ ਢਿੱਡ ਭਰਨ ਵਾਲਾ ਕਿਸਾਨ ਸਰਕਾਰਾਂ ਦੀ ਮਾੜੀਆਂ ਅਤੇ ਗਲਤ ਨੀਤੀਆਂ ਕਾਰਣ ਖੁਦਕੁਸੀਆਂ ਕਰਨ ਲਈ ਮਜਬੂਰ ਹੈ।ਉਨ੍ਹਾਂ ਕਿਹਾ ਕਿ ਆਪ ਪਾਰਟੀ ਹੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਯਤਨਸੀਲ ਹੈ ਕਿਉਂਕਿ ਇਸ ਪਾਰਟੀ ਕੋਲ ਕਿਸਾਨੀ ਨੂੰ ਬਚਾਉਣ ਲਈ ਇਕ ਠੋਸ ਪ੍ਰੋਗਰਾਮ ਹੈ।ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਪੱਖੀ ਆਖਣ ਵਾਲੇ ਅਕਾਲੀ ਅਤੇ ਕਾਂਗਰਸੀਆਂ ਦੇ ਰਾਜ ਵਿਚ ਕਿਸਾਨਾਂ ਦੀ ਹਾਲਤ ਕਿੰਨੀ ਮਾੜੀ ਹੋਈ ਹੈ ਉਹ ਸਭ ਨੂੰ ਪਤਾ ਹੈ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੀ ਦੇਸ ਦਾ ਇਕੋ ਇਕ ਅਜਿਹਾ ਨੇਤਾ ਹੈ ਜੋ ਦੇਸ ਦੀ ਤਕਦੀਰ ਬਦਲ ਸਕਦਾ ਹੈ।ਇਸ ਮੌਕੇ ਬਲਬੀਰ ਸਿੰਘ, ਮੁਮਤਾਜ ਨਾਗੀ, ਦਲਵੀਰ ਸਿੰਘ ਕਲਿਆਣ, ਹਰਜੀਤ ਕਲਿਆਣ, ਅਮਨ ਬਾਪਲਾ, ਜਗਮੋਹਨ ਫੌਜੇਵਾਲ, ਅਸਲਮ ਕਿਲਾ, ਅਸੀਮ ਬਿੱਲਾ, ਸਹਿਬਾਜ ਰਾਣਾ, ਪਿਆਰਾ ਸਿੰਘ ਖਾਲਸਾ, ਸਲਾਮਦੀਨ ਲੱਖੇਵਾਲੀਆ, ਪਰਮੇਸ਼ਰ ਸਿੰਘ ਚਹਿਲ, ਵੇਦਪ੍ਰਕਾਸ ਫਰਵਾਲੀ, ਜਗਮੋਹਨ ਸਿੰਘ ਦਿਓਲ,ਮਾਣਕ ਮਿੱਠੇਵਾਲ, ਹਰਦੀਪ ਜਲਵਾਣਾ, ਜਗਰਾਜ ਸਿੰਘ, ਹਰਪ੍ਰੀਤ ਸਿੰਘ, ਮਹਿਮੂਦ ਕੁਰੈਸੀ, ਅਹਿਬਾਬ ਖਾਂਨ ਆਦਿ ਆਗੂ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply