
ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਵਿਖੇ ਨੌਰਥ ਯੋਨ ਕਲਚਰ ਸੈਂਟਰ, ਪਟਿਆਲਾ ਅਤੇ ਮਨਿਸਟਰੀ ਆਫ਼ ਕਲਚਰ ਗੌਰਮਿੰਟ ਆਫ਼ ਇੰਡੀਆ ਦੇ ਸਹਿਯੋਗ ਦੇ ਨਾਲ 3 ਰੋਜ਼ਾ ਥੀਏਟਰ ਵਰਕਸ਼ਾਪ ਅਤੇ ਥੀਏਟਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਆਰਟ ਗੈਲਰੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ 12 ਤੋਂ 14 ਸਤੰਬਰ ਤੱਕ ਚੱਲਣ ਵਾਸਤੇ ਇਸ ਪ੍ਰੋਗਰਾਮ ਵਿੱਚ 3 ਨਾਟਕ ਖੇਡੇ ਜਾਣਗੇ, ਜੋ ਰੋਜ਼ਾਨਾ ਸ਼ਾਮੀਂ 6:30 ਵਜੇ ਹੋਣਗੇ।
ਸ: ਛੀਨਾ ਨੇ ਕਿਹਾ ਕਿ 12 ਸਤੰਬਰ ਨੂੰ ਪਹਿਲਾਂ ਨਾਟਕ ਡਾਇਰੈਕਟਰ ਸ੍ਰੀ ਜ਼ਫਰ ਸੰਝਾਰੀ ਦਾ ”ਬਾਬੂ ਜੀ ਖੇਡਿਆ ਜਾਵੇਗਾ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ: ਪ੍ਰੋ: ਆਰ ਐਸ ਗਿੱਲ ਡਾਇਰੈਕਟਰ ਨੌਰਥ ਯੋਨ ਕਲਚਰ ਸੈਂਟਰ, ਪਟਿਆਲਾ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਸ ਨਾਟਕ ਨਾਲ ਸਬੰਧਿਤ ਸਮੂਹ ਕਲਾਕਾਰ ਗਵਾਲੀਅਰ ਤੋਂ ਆ ਕੇ ਆਪਣੀ ਕਲਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਨਾਟਕ ”ਕਚਰਾ ਰਾਕਸ਼ਸ਼ ਜਿਸਦੇ ਡਾਇਰੈਕਟਰ ਸ਼੍ਰੀ ਆਯਾਜ ਖਾਨ ਅਤੇ ਇਸ ਵਿੱਚ ਮੁੱਖ ਮਹਿਮਾਨ ”ਸ਼੍ਰੀ ਏ. ਐਸ. ਚਾਹਲ ਆਈ. ਪੀ. ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋ ਹਾਜ਼ਰੀ ਲਗਵਾਉਣਗੇ ਅਤੇ ਇਸ ਵਿੱਚ ਵੀ ਉਪਰੋਕਤ ਸ਼ਹਿਰ ਦੇ ਕਲਾਕਾਰ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ।
ਸ: ਛੀਨਾ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਰਟ ਗੈਲਰੀ ਵਿਖੇ ਲਾਈਵ ਡਰਾਮਾ ਪੇਸ਼ ਕਰਨ ਲਈ ਸੂਬੇ ਤੋਂ ਬਾਹਰੋਂ ਕਲਾਕਾਰ ਆ ਕੇ ਆਪਣੀ ਪੇਸ਼ਕਾਰੀ ਦੇਣਗੇ, ਇਹ ਡਰਾਮੇ ਸ਼ਹਿਰ ਵਾਸੀਆਂ ਨੂੰ ਬਿਲਕੁਲ ਮੁਫ਼ਤ ਵਿਖਾਏ ਜਾਣਗੇ।ਉਨ੍ਹਾਂ ਕਿਹਾ ਕਿਹਾ ਤੀਸਰਾ ਥੀਏਟਰ 14 ਸਤੰਬਰ ਨੂੰ ਨਾਟਕ ”ਬੀਬੀ ਸਾਹਿਬਾ ਖੇਡਿਆ ਜਾਵੇਗਾ, ਜਿਸ ਦੇ ਡਾਇਰੈਕਟਰ ”ਮਿਸ. ਮੁਵੀਧਾ ਦੁਗਲ ਅਤੇ ”ਮਿਸਟਰ ਗੁਰਿੰਦਰ ਮਕਨਾ ਹਨ ਅਤੇ ਇਸ ਸਮਾਗਮ ਵਿੱਚ ਜ਼ਿਲ੍ਹਾ ਸ਼ੈਸ਼ਨ ਜੱਜ ”ਸ਼੍ਰੀ ਗੁਰਬੀਰ ਸਿੰਘ ਮੁੱਖ ਮਹਿਮਾਨ ਅਤੇ ਸੀ. ਜੇ. ਐਮ. ਕਮ ਸੈਕਟਰੀ ਡਿਸਟ੍ਰਿਕ ਲੀਗਲ ਸਰਵਿਸ ਅਥਾਰਟੀ ਸ੍ਰੀਮਤੀ ਗਰੀਸ ਬੰਸਲ ਵਿਸ਼ੇਸ਼ ਮਹਿਮਾਨ ਵਜੋ ਪਹੁੰਚਕੇ ਥੀਏਟਰ ਦਾ ਆਨੰਦ ਮਾਣਗੇ।ਕਾਨਫਰੰਸ ਦੌਰਾਨ ਆਨਰੇਰੀ ਸਕੱਤਰ ਡਾ. ਪਰਮਿੰਦਰ ਸਿੰਘ ਗਰੋਵਰ, ਫਾਈਨਾਂਸ ਸਕੱਤਰ ਅਤੇ ਕਨਵੀਨਰ ਸ: ਅਰਵਿੰਦਰ ਸਿੰਘ ਚਮਕ ਵੀ ਮੌਜ਼ੂਦ ਸਨ।
Punjab Post Daily Online Newspaper & Print Media