
ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਸਮੂਹਿਕ ਅਹੁਦੇਦਾਰਾਂ, ਮੈਂਬਰਾਂ ਤੇ ਖਿਡਾਰੀਆਂ ਨੇ ਈਦ-ਉਲ-ਅਜਹਾ ਦੇ ਸ਼ੁਭ ਅਵਸਰ ਤੇ ਮੁਸਲਿਮ ਭਾਈਚਾਰੇ ਦੇ ਹਰਮਨ ਪਿਆਰੇ ਨੇਤਾ ਤੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕੈਸ਼ੀਅਰ ਅਤੇ ਨੈਸ਼ਨਲ ਹਿਊਮਨ ਰਾਇਟਸ ਦੇ ਡਿਸਟ੍ਰਿਕ ਸੈਕਟਰੀ ਡਾ: ਮੋਤੀ ਰਹਿਮਾਨ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਇਸ ਮੋਕੇ ਕਲੱਬ ਦੇ ਪ੍ਰਧਾਨ ਕੋਚ ਬਲਦੇਵ ਰਾਜ ਨੇ ਕਿਹਾ ਕਿ ਭਾਰਤ ਇਕ ਬਹੁ ਧਰਮ, ਬਹੁ-ਬੋਲੀ ਦੇਸ਼ ਹੈ।ਇਸ ਲਈ ਸਾਨੂੰ ਸਾਰੇ ਧਰਮਾਂ ਤੇ ਧਰਮ ਅਸਥਾਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੋਕੇ ਡਾ: ਮੋਤੀ ਰਹਿਮਾਨ ਨੇ ਕਿਹਾ ਕਿ ਦੇਸ਼ ਦੀ ਅਜਾਦੀ ਵਾਸਤੇ ਜਿੰਨੀਆਂ ਕੁਰਬਾਨੀਆਂ ਸਭ ਧਰਮਾਂ ਦੇ ਲੋਕਾਂ ਵਲੋਂ ਕੀਤੀਆਂ ਗਈਆਂ ਹਨ, ਉਸ ਤੋਂ ਜਿਆਦਾ ਕੁਰਬਾਨੀਆਂ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਕਰਨੀਆਂ ਪਈਆਂ ਹਨ।ਇਸ ਲਈ ਮੁਸਲਿਮ ਭਾਈਚਾਰਾ ਦੇਸ਼ ਦੇ ਹਰੇਕ ਧਰਮ ਤੇ ਹਰ ਵਰਗ ਦਾ ਮਾਨ ਸਨਮਾਨ ਕਰਦਾ ਹੈ ਤੇ ਹਮੇਸ਼ਾਂ ਕਰਦਾ ਰਹੇਗਾ। ਇਸ ਮੋਕੇ ਅੰਮ੍ਰਿਤਪਾਲ ਸਿੰਘ, ਵਿਸ਼ਾਲ ਕੁਮਾਰ, ਪ੍ਰਭਗਿੱਲ, ਤਾਨੀਆ, ਤਾਜ਼ੀਮ, ਮੁਹੰਮਦ ਰਫੀਕ, ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media