
ਚੌਂਕ ਮਹਿਤਾ, 18 ਸਤੰਬਰ (ਜੋਗਿੰਦਰ ਸਿੰਘ ਮਾਣਾ) – ਅਕਾਲੀ ਸਰਕਾਰ ਹੀ ਹਰ ਵਰਗ ਦੀ ਹਮਦਰਦ ਤੇ ਦੁੱਖ ਸੁੱਖ ਵਿੱਚ ਭਾਈਵਾਲ ਬਣੀ ਹੈ। ਇਹਨਾਂ ਸਬਦਾ ਦਾ ਪ੍ਰਗਟਾਵਾ ਸਰਪੰਚ ਮੇਜਰ ਸਿੰਘ ਸਹੋਤਾ ਚੰਨਣਕੇ ਅਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਪੰਜਾਬ ਸਰਕਾਰ ਨੇ ਹੀ ਹਰ ਵਰਗ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਤੀਆਂ ਹਨ।ਜਿਸ ਨਾਲ ਹਰ ਪਾਸੇ ਖੁਸ਼ੀ ਦੀ ਲਹਿਰ ਹੈ ਤੇ ਲੋਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਹੱਕ ਵਿੱਚ ਹੀ ਫਤਵਾ ਦੇਣਗੇ।ਦੂਸਰੀਆਂ ਪਾਰਟੀਆਂ ‘ਤੇ ਵਾਰ ਕਰਦਿਆਂ ਸਰਪੰਚ ਸਹੋਤਾ ਅਤੇ ਬਾਬਾ ਚੰਨਣਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਦੀਆਂ ਪੰਜਾਬ ਵਿਰੁੱਧ ਰਚ ਰਹੀ ਸ਼ਾਜਿਸ਼ਾਂ ਦਾ ਚਿਹਰਾ ਨੰਗਾ ਹੋ ਗਿਆ ਹੈ ਤੇ ਉਹਨਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋ ਬਾਜ਼ ਆਉਣ।