
ਬਠਿੰਡਾ, 23 ਸਤੰਬਰ (ਅਵਤਾਰ ਸਿੰਘ ਕੈਂਥ)-ਪੰਜਾਬ ਪੁਲਿਸ ਨੇ ਬਠਿੰਡਾ ਵਿੱਚ ਛਾਪਾ ਮਾਰ ਕੇ ਨਕਲੀ ਕੈਂਟ ਆਰਓ ਉਤਪਾਦਾਂ ਨੂੰ ਬਰਾਮਦ ਕਰਨ ਦੇ ਨਾਲ ਹੀ ਇਨ੍ਹਾਂ ਨਕਲੀ ਉਤਪਾਦਾਂ ਨੂੰ ਤਿਆਰ ਕਰਨ ਵਾਲੇ ਜਤਿੰਦਰ ਕੁਮਾਰ ਬੰਸਲ ਨੂੰ ਵੀ ਗ੍ਰਿਫਤਾਰ ਕੀਤਾ ਹੈ। ਕੈਂਟ ਨੇ ਬਜ਼ਾਰ ਵਿੱਚ ਨਕਲੀ ਕੈਂਟ ਉਤਪਾਦਾਂ ਦੀ ਜਾਂਚ ਅਤੇ ਨਕਲੀ ਉਤਪਾਦ ਵੇਚਣ ਅਤੇ ਤਿਆਰ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਲਈ ਇੱਕ ਬ੍ਰਾਂਡ ਪ੍ਰੋਟੈਕਸ਼ਨ ਏਜੰਸੀ ਨੂੰ ਅਧਿਕ੍ਰਿਤ ਕੀਤਾ ਹੈ।
ਲਕਸ਼ਮੀ ਇੰਟਰਪ੍ਰਾਈਜ ਦੇ ਖਿਲਾਫ ਦਰਜ ਸ਼ਿਕਾਇਤ ਤੋਂ ਬਾਅਦ ਪੰਜਾਬ ਪੁਲਿਸ ਦੇ ਪੁਲਿਸ ਸਟੇਸ਼ਨ, ਬਠਿੰਡਾ ਦੇ ਸਬ ਇੰਸਪੈਕਟਰ ਸ਼੍ਰੀ ਰਾਜਪਾਲ ਸਿੰਘ ਦੀ ਅਗਵਾਈ ਵਿੱਚ 7 ਕਾਂਸਟੇਬਲਾਂ ਦੀ ਇੱਕ ਟੀਮ ਨੇ ਰਾਮ ਬਾਗ ਰੋਡ, ਗ੍ਰੇਨ ਮਾਰਕੀਟ, ਬਠਿੰਡਾ ਵਿੱਚ ਸਥਿੱਤ ਲਕਸ਼ਮੀ ਇੰਟਰਪ੍ਰਾਈਜ ‘ਤੇ ਛਾਪਾ ਮਾਰਿਆ। ਇਸ ਦੌਰਾਨ 1.82 ਲੱਖ ਕੀਮਤ ਦੇ 13 ਕੈਂਟ ਆਰਓ ਅਤੇ 26,400 ਰੁਪਏ ਦੇ 12 ਨਕਲੀ ਕੈਂਟ ਪੰਪਾਂ ਨੂੰ ਬਰਾਮਦ ਕੀਤਾ ਗਿਆ। ਬਰਾਮਦਗੀ ਤੋਂ ਬਾਅਦ ਪੁਲਿਸ ਨੇ ਦੁਕਾਨ ਦੇ ਮਾਲਕ ਸ਼੍ਰੀ ਜਤਿੰਦਰ ਕੁਮਾਰ ਬੰਸਲ ਦੇ ਖਿਲਾਫ ਐਫਆਈਆਰ ਦਰਜ ਕਰਕੇ ਗਿਰਫਤਾਰ ਕਰ ਲਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਨਿਯਾਇਕ ਹਿਰਾਸਤ ਵਿੱਚ ਭੇਜ ਦਿੱਤਾ। ਨਕਲੀ ਆਰਓ ਉਤਪਾਦਾਂ ਦੀ ਬਰਾਮਦਗੀ ‘ਤੇ ਵਿਚਾਰ ਪ੍ਰਗਟ ਕਰਦੇ ਹੋਏ ਕੈਂਟ ਆਰਓ ਦੇ ਕਾਨੂੰਨੀ ਹੈਡ ਨੇ ਕਿਹਾ ਕਿ, ‘ਲਕਸ਼ਮੀ ਇੰਟਰਪ੍ਰਾਈਜੇਜ ਨਕਲੀ ਕੈਂਟ ਆਰਓ ਉਤਪਾਦਾਂ ਦੀ ਵਿਕਰੀ ਕਰਕੇ ਗ੍ਰਾਹਕਾਂ ਨਾਲ ਜਾਲਸਾਜੀ ਅਤੇ ਠੱਗੀ ਕਰ ਰਿਹਾ ਸੀ। ਅਜਿਹਾ ਕਰਨਾ ਗੈਰ ਕਾਨੂੰਨੀ ਅਤੇ ਜਾਲਸਾਜੀ ਹੈ। ਅਜਿਹੇ ਵਿੱਚ ਕੈਂਟ ਆਰਓ ਨੂੰ ਮਜ਼ਬੂਰ ਹੋ ਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕਰਵਾ ਕੇ ਨਕਲੀ ਉਤਪਾਦ ਵੇਚਣ ਵਾਲੇ ਦੁਕਾਨਦਾਰ ਨੂੰ ਗਿਰਫਤਾਰ ਕਰਾਉਣਾ ਪਿਆ। ਉਹ ਲਗਾਤਾਰ ਕੈਂਟ ਪਿਊਰੀਫਾਇਰ ਨੂੰ ਗੈਰ ਕਾਨੂੰਨੀ ਤੌਰ ‘ਤੇ ਵਿਭਿੰਨ ਮਾਡਲਾਂ ਅਤੇ ਡਿਜਾਇੰਸ ਦੇ ਤੌਰ ‘ਤੇ ਤਿਆਰ ਕਰਕੇ ਬਜ਼ਾਰ ਵਿੱਚ ਵੇਚ ਰਹੇ ਹਨ। ਇਸਦੇ ਨਾਲ ਹੀ ਇਨ੍ਹਾਂ ਵਿੱਚ ਘਟੀਆ ਕੁਆਲਿਟੀ ਦੇ ਫਿਲਟਰਸ ਅਤੇ ਹੋਰ ਭਾਗਾਂ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਹੜੀ ਕਿ ਪੂਰੀ ਤਰ੍ਹਾਂ ਨਾਲ ਅਸਲੀ ਪਿਊਰੀਫਾਇਰ ਦੀ ਤਰ੍ਹਾਂ ਦਿਸਦੇ ਹਨ। ਹਾਲਾਂਕਿ ਇਹ ਉਤਪਾਦ ਨਕਲੀ ਹਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media