ਅੰਮ੍ਰਿਤਸਰ, 23 ਸਤੰਬਰ (ਜਗਦੀਫ ਸਿੰਘ ਸੱਗੂ)- ਗਰੀਬ ਅਤੇ ਬੇਸਹਾਰਾ ਰੋਗੀਆਂ ਦੀ ਮਦਦ ਵਿਚ ਜੁੱਟੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.), ਅੰਮ੍ਰਿਤਸਰ ਵੱਲੋਂ ਸੇਵਾ ਦੇ ਪੁੰਜ ਭਾਈ ਘਨ੍ਹਈਆ ਜੀ ਦੀ ਬਰਸੀ ਨੂੰ ਸਮਰਪਿਤ ਮਲ੍ਹੱਮ ਡੱਬੀ ਬਖ਼ਸ਼ਿਸ਼ ਦਿਵਸ ਮਿਤੀ 25 ਸਤੰਬਰ 2016, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਤਹਿਸੀਲ ਪੁਰਾ, ਗੋਲਡਨ ਐਵਨਿਊ, ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਸਿੱਖ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਗੋਗੋਆਣੀ, ਗਿਆਨੀ ਬਲਦੇਵ ਸਿੰਘ ਜੀ ਕਥਾਵਾਚਕ ਸ੍ਰੀ ਪਾਉਂਟਾ ਸਾਹਿਬ, ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਗੁਰਮਤਿ ਵਿਦਿਆਲਾ ਦੇ ਵਿਦਿਆਰਥੀ ਅਤੇ ਭਾਈ ਗਗਨਦੀਪ ਸਿੰਘ ਜੀ ਅਤੇ ਸਾਥੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਹਾਜ਼ਰੀਆਂ ਭਰਨਗੇ। ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਸਮਾਗਮ ‘ਚ ਕੁਸ਼ਟ ਰੋਗੀਆਂ ਨੂੰ ਕੰਬਲ ਵੰਡਣ ਦੀ ਸੇਵਾ ਦੇ ਨਾਲ ਉਨ੍ਹਾਂ ਦੀ ਮੱਲ੍ਹਮ ਪੱਟੀ ਵੀ ਕੀਤੀ ਜਾਵੇਗੀ।
Check Also
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …
Punjab Post Daily Online Newspaper & Print Media