Saturday, June 29, 2024

 ਪਿੰਡ ਭਗਵਾਨ ਪੁਰਾ ਦੇ ਨੌਜਵਾਨ ਸਵਾਰਣਗੇ ਪਿੰਡ ਦਾ ਸ਼ਮਸ਼ਾਨ ਘਾਟ

ppn2809201601
ਅਲਗੋਂ ਕੋਠੀ, 28 ਸਤੰਬਰ (ਹਰਦਿਆਲ ਸਿੰਘ ਭੈਣੀ) – ਏਥੋਂ ਨੇੜਲੇ ਪਿੰਡ ਭਗਵਾਨ ਪੁਰਾ ਦੀ ਨੌਜਵਾਨ ਸਭਾ, ਗ੍ਰਾਮ ਵਿਕਾਸ ਸੁਸਾਇਟੀ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਸਵਾਰਣ ਲਈ ਉਸ ਦੀ ਸਫਾਈ ਕਰਨ ਦਾ ਕੰਮ ਅਪਣੇ ਹੱਥਾਂ ਵਿੱਚ ਲੈ ਲ਼ਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਬੀਰ ਸਿੰਘ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਦੀ ਹਾਲਤ ਬਹੁਤ ਮਾੜੀ ਤੇ ਬਦਤਰ ਬਣੀ ਹੋਈ ਹੈ।ਜਿਸ ਕਰਕੇ ਇਥੇ ਮ੍ਰਿਤਕ ਦਾ ਸਸਕਾਰ ਕਰਨ ਲਈ ਆਉਣ ਵਾਲੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ।ਉਨਾਂ ਕਿਹਾ ਕਿ ਸ਼ਮਸ਼ਾਨ ਘਾਟ ਦੇ ਵਿਕਾਸ ਵੱਲ ਹੁਣ ਤੱਕ ਆਈਆਂ ਸਰਕਾਰਾਂ ਵਿਚੋਂ ਕਿਸੇ ਨੇ ਵੀ ਧਿਆਨ ਨਹੀ ਦਿੱਤਾ।ਇਸ ਲਈ ਪਿੰਡ ਦੇ ਨੌਜਵਾਨਾਂ ਵਲੋਂ ਇਕੱਠੇ ਹੋ ਕੇ ਸ਼ਮਾਸ਼ਾਨ ਘਾਟ ਦੀ ਸਫਾਈ ਕੀਤੀ ਗਈ ਹੈ ਤੇ ਇਸ ਦੀ ਚਾਰਦੀਵਾਰੀ ਕਰਕੇ ਰੁੱਖ ਲਗਾਏ ਜਾਣਗੇ ਅਤੇ ਇਥੇ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਬੈਂਚ ਬਣਾਏ ਜਾਣਗੇ।ਇਸ ਮੌਕੇ ਗੁਰਜੰਟ ਸਿੰਘ, ਮਨਪ੍ਰੀਤ ਸਿੰਘ ਏ.ਪੀ, ਹਰਦੇਵ ਸਿੰਘ, ਪਰਮਜੀਤ ਸਿੰਘ ਪੀ.ਏ, ਕਵਰਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਕਾਸ਼ ਸਿੰਘ ਫੌਜੀ, ਗੁਰਭੇਜ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ ਹਕੀਮ, ਮਨਜਿੰਦਰ ਸਿੰਘ ਆਦਿ ਹਜਾਰ ਸਨ ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply