Saturday, June 20, 2026

ਬਿੱਟਾ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਮੰਤਰੀ ਮੰਡਲ ‘ਚ ਸ਼ਾਮਿਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ

PPN2751412

ਜੰਡਿਆਲਾ ਗੁਰੁ,  27 ਮਈ (ਹਰਿੰਦਰਪਾਲ ਸਿੰਘ) – ਹਲਕੇ ਤੋਂ ਸੀਨੀਅਰ ਅਕਾਲੀ ਆਗੂ ਤੇ ਕੌਮੀ ਉਪ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਸ੍ਰ. ਅਮਰੀਕ ਸਿੰਘ ਬਿੱਟਾ ਨੇ ਨਵ-ਨਿਯੁਕਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਦੇ ਮੰਤਰੀ ਮੰਡਲ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸ਼ਾਮਿਲ ਕਰਨ ਤੇ ਭਰਪੂਰ ਖੁਸ਼ੀ ਦਾ ਪ੍ਰਗਟਾਵਾ ਕਰਨ ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਵਧਾਈ ਦਿੱਤੀ। ਹਲਕਾ ਆਗੂ ਸ੍ਰ. ਬਿੱਟਾ ਨੇ ਕਿਹਾ ਕਿ ਬੀਬਾ ਹਰਸਿਮਰਤ ਬਾਦਲ ਦੇ ਕੇਂਦਰੀ ਮੰਤਰੀ ਬਨਣ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਦੀ ਗਤੀ ਵਿੱਚ ਹੋਰ ਤੇਜ਼ੀ ਆਵੇਗੀ ਤੇ ਸੂਬੇ ਦੇ ਸਾਰੇ ਜ਼ਰੂਰੀ ਕੌਮੀ ਮਸਲੇ ਹੱਲ ਹੋਣਗੇ। ਸ੍ਰ. ਬਿੱਟਾ ਨਾਲ ਇਸ ਮੌਕੇ ਸ੍ਰ. ਕਰਨੈਲ ਸਿੰਘ ਬਰਨਾਲਾ, ਸ੍ਰ. ਅਮਰਜੀਤ ਸਿੰਘ ਜਗੀਰਦਾਰ, ਸਾਬਕਾ ਸਰਪੰਚ ਛਿੰਦਰ ਸਿੰਘ, ਬਲਵਿੰਦਰ ਸਿੰਘ ਜੰਡ, ਸੁਖਰਾਜ ਸਿੰਘ ਸੋਹਲ, ਅਵਤਾਰ ਸਿੰਘ ਗਹਿਰੀ ਮੰਡੀ, ਜਰਮਨਜੀਤ ਸਿੰਘ ਗਦਲੀ, ਕੁਲਬੀਰ ਸਿੰਘ ਨਿਜਾਮਪੁਰਾ, ਜੀਤ ਰਾਮ ਨਾਜੋਵਾਲੀ, ਡਾ. ਤਜਿੰਦਰ ਸਿੰਘ ਫਤਿਹਪੁਰ, ਬਲਜੀਤ ਸਿੰਘ ਵਡਾਲੀ ਡੋਗਰਾਂ ਅਤੇ ਸੁਖਦੇਵ ਸਿੰਘ ਲਾਲਕਾ ਨਗਰ ਸਮਤੇ ਜੰਡਿਆਲਾ ਗੁਰੂ ਹਲਕੇ ਦੇ ਅਕਾਲੀ ਆਗੂਆਂ, ਵਰਕਰਾਂ ਤੇ ਪੰਚਾਂ-ਸਰਪੰਚਾਂ ਨੇ ਬੀਬਾ ਹਰਸਿਮਰਤ ਬਾਦਲ ਨੂੰ ਵਧਾਈ ਦਿੱਤੀ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply