
ਬਠਿੰਡਾ, 27 ਮਈ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸਿਵਲ ਸਰਜਨ ਡਾ: ਵਿਨੋਦ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਸੀ.ਪੀ.ਐਨ.ਡੀ.ਟੀ ਵਲੋਂ ਬੱਚੀ ਬਚਾਓ ਮੁਹਿੰਮ ‘ਤੇ ਸੈਮੀਨਾਰ ਆਯੋਜਿਤ ਕਰਵਾਉਣ ਸਬੰਧੀ ਜਾਣਕਾਰੀ ਦਿੰੇਦੇ ਹੋਏ, ਡਾ: ਰਵਨਜੀਤ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ: ਰਾਕੇਸ਼ ਗੋਇਲ ਜਿਲ੍ਹਾ ਟੀਕਾ ਕਰਨ ਅਫ਼ਸਰ ਅਤੇ ਡਾ: ਕੁੰਦਨ ਕੇ ਪਾਲ ਜਿਲ੍ਹਾ ਸਹਾਇਕ ਸਿਵਲ ਸਰਜਨ ਬਠਿੰਡਾ ਨੇ ਬੱਚੀ ਬਚਾਓ ਮੁਹਿੰਮ ‘ਤੇ ਵਿਸਥਾਰ ਸਾਹਿਤ ਜਾਗਰੂਕ ਕਰਦਿਆ ਕਿਹਾ ਕਿ ਲਿੰਗ ਟੈਸਟ ਕਰਵਾਉਣਾ ਕਾਨੂੰਨਨ ਅਪਰਾਧ ਹੈ। ਇਸ ਨੂੰ ਉਤਹਾਸ਼ਤ ਕਰਨ ਵਾਲਾ ਨੂੰ ਤਿੰਨ ਵੱਖ-ਵੱਖ ਸਜ਼ਾਵਾਂ ਹੋ ਸਕਦੀਆਂ। ਸਰਕਾਰ ਵਲੋਂ ਬੱਚੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ”ਬਾਲੜੀ ਰੱਖਿਅਕ ਯੋਜਨਾ, ਕੰਨਿਆਂ ਜਾਗ੍ਰਿਤੀ ਸਕੀਮ ਅਤੇ 5 ਸਾਲ ਤੱਕ ਦੀਆਂ ਲੜਕੀਆਂ ਦਾ ਮੁਫ਼ਤ ਇਲਾਜ” ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ ਬਾਰੇ ਅਤੇ ਪਿੰਡ ਦੀਆਂ ਪੰਚਾਇਤਾਂ ਨੂੰ 2-2 ਲੱਖ ਰੁਪਏ ਪਿੰਡ ਦੀ ਭਲਾਈ ਲਈ ਇਨਾਮ ਦਿੱਤੇ ਜਾਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਨੋਦ ਕੁਮਾਰ, ਹਰਜਿੰਦਰ ਕੌਰ ਡਿਪਟੀ ਐਮ.ਈ.ਆਈ.ਓ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਬਲਾਕ ਐਕਸਟੈਂਸ਼ਨ ਐਜੂਕੇਟਰ,ਏ.ਐਨ.ਐਮ,ਆਸ਼ਾ ਫੈਸੀਲੀਟੇਟਰ, ਆਸ਼ਾ ਵਰਕਰ ਅਤੇ ਐਨ.ਜੀ.ਓ ਆਦਿ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਗੋਨਿਆਣਾ, ਭਗਤਾ, ਭੁੱਚੋਂ, ਨਥਾਣਾ ਅਤੇ ਤਲਵੰਡੀ ਸਾਬੋ ਵੀ ਸੈਮੀਨਾਰ ਕਰਾਉਣਾ ਬਾਰੇ ਦੱਸਿਆ।
Punjab Post Daily Online Newspaper & Print Media