Sunday, May 3, 2026

ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ

ਗਰੀਬ ਲੋਕਾਂ ਦੀ ਸੇਵਾ ਕਰਨਾ ਮੁੱਖ ਟੀਚਾ-  ਅਸ਼ੋਕ ਭਾਟੀਆ

PPN2751413

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਅੰਮ੍ਰਿਤਸਰ (ਰਜਿ:) ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਲੈਮਸਡਨ ਕਲੱਬ ਵਿਚ ਅਸ਼ੋਕ ਭਾਟੀਆ ਦੀ ਅਗਵਾਈ ਵਿਚ ਕੀਤੀ ਗਈ।ਜਿਸ ਵਿਚ ਮੁੱਖ ਮਹਿਮਾਨ ਰਘੂਨੰਦਨ ਲਾਲ ਭਾਟੀਆ ਦੇ ਭਰਾ ਸ਼ਾਮ ਸੁੰਦਰ ਭਾਟੀਆ ਉਚੇਚੇ ਤੋਰ ਤੇ ਪਹੁੰਚੇ।ਇਸ ਦੌਰਾਨ ਮੀਟਿੰਗ ਨੂੰ ਸਬੋਧਨ ਕਰਦਿਆ ਅਸ਼ੋਕ ਭਾਟੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਫੀ ਲੰਬੇ ਸਮੇਂ ਤੋਂ ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਅੰਮ੍ਰਿਤਸਰ (ਰਜਿ) ਦੇ ਸਾਰੇ ਅਹੁਦੇਦਾਰ ਜਰੂਰਤ ਮੰਦਬੁੱਧੀ ਬੱਚਿਆਂ ਦੀ ਵਧੀਆ ਪੜਾਈ ਲਈ  ਆਪਣੀ ਜੇਬ ਖਰਚ ਵਿਚੋਂ ਗਰੀਬ ਬੱਚਿਆ ਦੀ ਪੜਾਈ ਵਿਚ ਲਗਾ ਰਹੇ ਹਨ।aਨ੍ਹਾਂ ਕਿਹਾ ਕਿ ਬਹੁਤ ਸਾਰੇ ਬੱਚਿਆ ਨੂੰ ਸੰਸਥਾ ਵਲੋਂ ਵਧੀਆ ਪੜਾਈ ਕਰਵਾਈ ਜਾ ਰਹੀ ਹੈ।ਤਾਂਕਿ ਬੱਚੇ ਵਧੀਆਂ ਪੜਾਈ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸੱਕਣ।ਉਨ੍ਹਾਂ ਕਿਹਾ ਕਿ ਅੱਜ ਗਰੀਬ ਬੁਜੂਰਗ ਅਤੇ ਵਿਧਵਾ ਅੋਰਤਾ ਨੂੰ ਸੰਸਥਾ ਵਲੋਂ ਸਹੁਲਤਾਂ ਦੇਣ ਲਈ ਵਿਚਾਰ ਵਿਮਰਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਟੀਚਾ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ।ਗਰੀਬ ਲੋਕਾਂ ਦੀ ਸੇਵਾ ਕਰਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਜੇਬ ਖਰਚ ਦਾ ਥੋੜਾ ਹਿੱਸਾ ਗਰੀਬ ਲੋਕਾਂ ਦੀ ਸੇਵਾ ਵਿਚ ਲਗਾਉਣਾ ਚਾਹੀਦਾ ਹੈ।ਮੀਟਿੰਗ ਦੌਰਾਨ ਰਘੂਨੰਦਨ ਲਾਲ ਭਾਟੀਆਂ ਦੇ ਭਰਾ ਸ਼ਾਮ ਸੁੰਦਰ ਭਾਟੀਆ ਨੇ ਰਘੂਨੰਦਨ ਲਾਲ ਭਾਟੀਆ ਦੇ ਆਸ਼ੀਰਵਾਦ ਸੱਦਕਾ ਭਾਟੀਆ ਵੈਲਫੇਅਰ ਅੋਰਗਨਾਈਸੈਸ਼ਨ ਅੰਮ੍ਰਿਤਸਰ (ਰਜਿ) ਨੂੰ ਗਰੀਬ ਬੱਚਿਆ ਦੀ ਪੜਾਈ ਲਈ ਇਕ ਲੱਖ ਰੁਪਏ ਦਾ ਚੈਕ ਦਿੱਤਾ।ਉਨ੍ਹਾਂ ਗੱਲਬਾਤ ਕਰਦਿਆ ਕਿਹਾ ਕਿ ਸੰਸਥਾਂ ਗਰੀਬ ਲੋਕਾਂ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ।ਤਾਂਕਿ ਗਰੀਬ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਾ ਆ ਸੱਕੇ।ਇਸ ਮੌਕੇ ਸੁਰਿੰਦਰ ਭਾਟੀਆ, ਬਲਵੰਤ ਸਿੰਘ ਭਾਟੀਆ, ਜਤਿੰਦਰ ਸਿੰਘ ਮੋਤੀ ਭਾਟੀਆ, ਗਿਨੀ ਭਾਟੀਆ, ਜੀਤਪਾਲ ਸਿੰਘ ਭਾਟੀਆ, ਅਮਰੀਕ ਸਿੰਘ ਭਾਟੀਆ, ਗਗਨ ਭਾਟੀਆ, ਮੁਕੇਸ਼ ਭਾਟੀਆ, ਪਿੰ; ਸੁਰਿੰਦਰ ਭਾਟੀਆ, ਪਵਨ ਭਾਟੀਆ, ਨਰਿੰਦਰ ਕੁਮਾਰ ਭਾਟੀਆ, ਲੱਖਵਿੰਦਰ ਸਿੰਘ ਭਾਟੀਆ, ਬ੍ਰਿਗੇਡੀਅਰ ਮਹਿੰਦਰ ਸਿੰਘ ਭਾਟੀਆ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply