
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮਹਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੌਨੀਆ ਨੇ ਅੱਜ ਮਹਿਲਾ ਬੀਬੀਆਂ ਦੇ ਭਾਰੀ ਇਕਤਰਤਾ ਵਿਚ ਦੇਸ਼ ਦੀ ਮਹਾਨ ਸ਼ਕਸੀਅਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਤਸਵੀਰ ਤੇ ਫੂਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕਰ ਬਰਸੀ ਮਨਾਈ ਗਈ।ਇਸ ਦੌਰਾਨ ਜਿਲ੍ਹਾਂ ਮਹਿਲਾਂ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੌਨੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਵਿਚ ਹੋਇਆ ਸੀ।ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੇ ਜੀਵਨ ਵਿਚ ਲੋਕਾਂ ਦੀ ਸੇਵਾ ਵਿਚ ਬਹੁਤ ਸੰਘਰਸ਼ ਕੀਤੇ ਸਨ।ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਵਲੋਂ ਲੋਕਾਂ ਦੀ ਸੇਵਾ ਵਿਚ ਕੀਤੇ ਗਏ ਸੰਘਰਸ਼ ਦੀ ਬਦੋਲਤ ਹੀ ਅੱਜ ਸਾਡਾ ਦੇਸ਼ ਤਰੀਕੀ ਦੀ ਰਾਹ ਤੇ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਮਿਸ਼ਨ ਤੇ ਚਲੱਣ ਦੀ ਜਰੂਰਤ ਹੈ।ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ 18 ਸਾਲ ਪ੍ਰਧਾਨ ਮੰਤਰੀ ਦੇ ਪੱਦ ਤੇ ਰਹੇ ਸਨ।ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੁ ਨੂੰ ਕਦੇ ਵੀ ਭੂੱਲਿਆ ਨਹੀਂ ਜਾ ਸੱਕਦਾ।ਇਸ ਮੌਕੇ ਉਸ਼ਾ ਸ਼ਰਮਾ, ਸੁਰਜੀਤ, ਸੁਰਿੰਦਰ, ਜਸਬੀਰ, ਮਮਤਾ, ਪਿੰਕੀ, ਆਂਚਲ, ਬਬੱਲੀ, ਸੁਨੀਤਾ, ਕਿਰਨ, ਨਿਰੂ, ਬਲਵਿੰਦਰ ਕੋਰ, ਦਰਸ਼ਨਾ, ਮੀਨਾ, ਬਿਮਲਾ, ਪਰਮਜੀਤ ਕੋਰ, ਸੁਰਿੰਦਰ ਕੋਰ ਆਦਿ ਹਾਜਰ ਸਨ[
Punjab Post Daily Online Newspaper & Print Media