
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਲਾਰਂਸ ਰੋਡ ਵਿਖੇ ਪੰਡਿਤ ਜਵਾਹਰ ਲਾਲ ਨਹਿਰੁ ਜੀ ਦੇ ਬੂਤ ਤੇ ਸਾਬਕਾ ਅੇਮਐਲਏ ਜੁਗਲ ਕਿਸ਼ੋਰ ਸ਼ਰਮਾ ਨੇ ਆਪਣੇ ਸਾਥੀਆਂ ਦੇ ਨਾਲ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਸ਼ਰਧਾਂਜਲੀ ਦੇ ਫੂੱਲ ਭੇਂਟ ਕੀਤੇ।ਇਸ ਦੌਰਾਨ ਸਾਬਕਾ ਐਮ.ਐਲ.ਏ ਜੁਗਲ ਕਿਸ਼ੋਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇਸ਼ ਦੇ ਬੱਚਿਆ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਬੱਚੇ ਵੀ ਜਵਾਹਰ ਲਾਲ ਨਹਿਰੂ ਜੀ ਨੂੰ ਚਾਚਾ ਨਹਿਰੂ ਕਹਿੰਦੇ ਸੀ। ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ 5-6 ਯੋਜਨਾਵਾ ਬਣਾ ਕੇ ਦੇਸ਼ ਨੂੰ ਤਰੀਕੀ ਦੀ ਰਾਹ ਤੇ ਲੈ ਕੇ ਗਏ ਅਤੇ ਪੂਰੇ ਦੇਸ਼ ਵਿਚ ਸ਼ਾਂਤੀ ਦਾ ਪੇਗਾਮ ਦਿੱਤਾ।ਉਨ੍ਹਾਂ ਕਿਹਾ ਕਿ ਦੇਸ ਵਿਚ ਹਮੇਸ਼ਾ ਹੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕੀਤਾ ਜਾਂਦਾਂ ਹੈ ਅਤੇ ਅਗੇ ਵੀ ਯਾਦ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਦਾ ਇਕੋ ਇਕ ਸੂਪਨਾ ਸੀ, ਦੇਸ਼ ਨੂੰ ਤਰੀਕੀ ਦੀ ਰਾਹ ਤੇ ਲੇ ਕੇ ਜਾਣਾ ਅਤੇ ਦੇਸ਼ ਦਾ ਭੱਵਿਖ ਵਧੀਆ ਬਣਾਉਣਾ।ਉਨ੍ਹਾਂ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਵਰਗਾ ਯੋਧਾ ਨਾਂ ਤਾ ਕਦੀ ਜਮਨਾ ਹੈ ਤੇ ਨਾ ਹੀ ਕਦੀ ਹੋਇਆ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਨੂੰ ਜਵਾਹਰ ਲਾਲ ਨਹਿਰੂ ਜੀ ਵਲੋਂ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਸਮਾਜ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।ਇਸ ਮੌਕੇ ਰਾਮ ਲਾਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਸ਼ਰਮਾ ਮੀਤ ਪ੍ਰਧਾਨ, ਸੰਜੀਵ ਰਾਮਪਾਲ, ਪਾਲ ਸਿੰਘ ਬੰਮਰਾ ਮੀਤ ਪ੍ਰਧਾਨ, ਮੁਕੇਸ਼ ਮਹਾਜਨ, ਵਿਲਸਨ ਲਾਡੀ ਪ੍ਰਧਾਨ ਵਾਰਡ 14, ਵਰੂਣ ਭਾਟੀਆ, ਨਵਦੀਪ ਹੁੰਦਲ, ਵਿਸ਼ਾਲ ਸ਼ਰਮਾ ਪ੍ਰਧਾਨ ਵਾਰਡ 13, ਪੰਕਜ ਚੌਹਾਨ, ਹਰਿਦੇਵ ਸ਼ਰਮਾ, ਭਾਰਤ ਭੂਸ਼ਨ ਸ਼ਰਮਾ, ਪ੍ਰਮੋਦ ਭਾਟੀਆ, ਬਲਦੇਵ ਸ਼ਰਮਾ ਆਦਿ ਹਾਜਰ ਸਨ।
Punjab Post Daily Online Newspaper & Print Media