ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਮੁਹਾਵਾ ਹਾਦਸੇ ਦੇ ਪੀੜਤ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਸੀ ਅਤੇ ਪਰਮਾਤਮਾ ਅਜਿਹਾ ਦਿਨ ਕਦੇ ਨਾ ਲੈ ਕੇ ਆਵੇ। ਸ ਮਜੀਠੀਆ ਅੱਜ ਉਕਤ ਬੱਚਿਆਂ ਦੇ ਅਰਦਾਸ ਸਮਾਗਮ ਜੋ ਕਿ ਗੁਰਦਵਾਰਾ ਪਾਤਸ਼ਾਹੀ 6ਵੀ ਬਾਉਲੀ ਸਾਹਿਬ ਖਹਿਰਾ ਅਤੇ ਗੁਰਦਵਾਰਾ ਬਾਬਾ ਠਾਕੁਰ ਜੀ ਮੁਹਾਵਾ ਵਿਖੇ ਰੱਖੇ ਗਏ ਸਨ ਵਿਖੇ ਸ਼ਾਮਲ ਹੋਏ ਅਤੇ ਬੱਚਿਆਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸz ਮਜੀਠੀਆ ਅਤੇ ਸz ਗੁਲਜਾਰ ਸਿੰਘ ਰਣੀਕੇ ਦੇ ਹੁਕਮਾਂ ‘ਤੇ ਫੁੱਲ ਚੜਾਉਂਦਿਆਂ ਡੀ:ਏ:ਵੀ: ਮੈਨੇਜੇਮੈਂਟ ਕਮੇਟੀ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪੈ ਦੀ ਸਹਾਇਤਾ ਅਤੇ ਦੂਸਰੇ ਬੱਚਿਆਂ ਦੀ ਪੜ੍ਹਾਈ ਮੁਫ਼ਤ, ਜਖਮੀ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਅਤੇ 50-50 ਹਜ਼ਾਰ ਰੁਪਏ ਤੇ ਪੜ੍ਹਾਈ ਮੁਫ਼ਤ ਅਤੇ ਕਈ ਬੱਚਿਆਂ ਦੀ ਜਾਨਾਂ ਬਚਾਉਣ ਵਾਲੇ ਲੜਕੇ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਮੁਫ਼ਤ ਪੜ੍ਹਾਈ ਕਰਵਾਉਣ ਦਾ ਐਲਾਨ ਵੀ ਕੀਤਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਦਾ ਸਾਰਾ ਖਰਚਾ ਕਰਦੇ ਹੋਏ ਬੱਚਿਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪੲੈ ਦੇ ਚੈਕ ਦਿੱਤੇ। ਡੀ:ਏ:ਵੀ ਕਮੇਟੀ ਨੇ ਸਰਕਾਰ ਵਲੋਂ ਬੱਚਿਆਂ ਦੀ ਯਾਦ ਵਿੱਚ ਬਣਾਏ ਜਾ ਰਹੇ ਸਮਾਰਕ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸz ਗੁਲਜਾਰ ਸਿੰਘ ਰਣੀਕੇ, ਵਧੀਕ ਡਿਪਟੀ ਕਮਿਸ਼ਨਰ ਐਸ:ਪੀ:ਆਂਗਰਾ, ਐਸ:ਡੀ:ਐਮ ਰਾਜੇਸ਼ ਸ਼ਰਮਾ, ਸ੍ਰੀ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਡਾਇਰੈਕਟਰ ਜੇ:ਪੀ:ਸੂਦ ਡੀ:ਏ:ਵੀ ਕਮੇਟੀ, ਬਾਬਾ ਨਿਰਮਲ ਸਿੰਘ ਢਾਲਾ ਐਸ:ਜੀ:ਪੀ:ਸੀ ਮੈਂਬਰ, ਮਗਵਿੰਦਰ ਸਿੰਘ ਖਾਪੜਖੇੜੀ, ਸ੍ਰੀਮਤੀ ਕੰਵਲਜੀਤ ਕੌਰ ਰਣੀਕੇ, ਹਰਸਿਮਰਤ ਕੌਰ ਰਣੀਕੇ ਅਤੇ ਇਲਾਕੇ ਦੇ ਮੋਹਤਬਰ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media