ਚੌਂਕ ਮਹਿਤਾ, 29 ਸਤੰਬਰ (ਜੋਗਿੰਦਰ ਸਿੰਘ ਮਾਣਾ)- ਭਾਰਤ ਮਾਂ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਅੱਜ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਦੀ ਅਗਵਾਈ ਹੇਠ ਖੁਜਾਲਾ ਵਿਖੇ ਲੱਡੂ ਵੰਡਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਅੱਜ ਲੋੜ ਹੈ ਸਰਦਾਰ ਭਗਤ ਸਿੰਘ ਜੀ ਦੀ ਸ਼ੋਚ ਨੂੰ ਅਪਣਾਉਣ ਦੀ ਤਾਂ ਕਿ ਦੇਸ਼ ਅੰਦਰੋਂ ਬੇਰੋਜ਼ਗਾਰੀ, ਬਈਮਾਨੀ, ਭ੍ਰਿਸ਼ਟਾਚਾਰ, ਅਨਪੜ੍ਹਤਾ, ਜ਼ਮਾਂਖੋਰੀ ਆਦਿ ਬੁਰਾਈਆਂ ਨੂੰ ਖ਼ਤਮ ਕਰਨ ਦੀ ਤਾਂ ਕਿ ਇੱਕ ਖੁਸਹਾਲ ਦੇਸ਼ ਸਿਰਜਿਆ ਜਾ ਸਕੇ,ਸਰਦਾਰ ਭਗਤ ਸਿੰਘ ਜੀ ਦਾ ਸੁਪਨਾ ਸੀ ਕਿ ਮੇਰੇ ਦੇਸ਼ ਦਾ ਹਰ ਆਦਮੀ ਸੁੱਖ ਸਹੂਲਤ ਦੀ ਜ਼ਿੰਦਗੀ ਬਸ਼ਰ ਕਰੇ ਨਾ ਕਿ ਪੰਜਾਬ ਦੇ ਕਿਸ਼ਾਨਾਂ ਵਾਂਗ ਕਰਜ਼ੇ ਹੇਠ ਆ ਕੇ ਆਤਮ ਹੱਤਿਆਵਾਂ ਕਰਨ,ਇਸ ਲਈ ਹਰ ਇੱਕ ਭਾਰਤੀ ਦਾ ਮੁੱਢਲਾ ਫ਼ਰਜ ਬਣਦਾ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੇ ਤਾਂ ਕਿ ਇੱਕ ਵਿਕਸਿਤ ਦੇਸ਼ ਸਿਰਜਿਆ ਜਾ ਸਕੇ।ਇਸ ਮੌਕੇ ਸਮਾਜ ਸੇਵੀ ਸ੍ਰੀ ਨਰਿੰਦਰ ਰਾਏ, ਜੇ ਐਸ ਮਾਣਾ, ਅਮਨ ਬੱਲ, ਤੇਜਿੰਦਰ ਬਿੱਟੂ ਮਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਸੁੁਰਜੀਤ ਸਿੰਘ, ਮਨਜਿੰਦਰ ਸਿੰਘ ਕਾਲੀ, ਅਨਮੋਲਦੀਪ ਕੌਰ ਤਰਸਿੱਕਾ, ਜੈਮਲ ਸਿੰਘ, ਰਾਜਪਾਲ ਸਿੰਘ, ਸ਼ਲਤਾਨ ਸਿੰਘ, ਵਿਜੇ ਕੁਮਾਰ, ਪ੍ਰਵੀਨ ਕੁਮਾਰ, ਜਗਦੀਸ਼ ਨੰਦਾ, ਅਮਰਜੀਤ ਸਿੰਘ, ਗੁਰਦਰਸ਼ਨ ਸਿੰਘ ਆਦਿ ਆਗੂ ਹਾਜ਼ਿਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media