Saturday, August 8, 2026

ਨਗਰ ਸੁਧਾਰ ਟਰੱਸਟ ਦੇ ਪਲਾਟਾਂ ਦੀ ਬੋਲੀ ਰੱਦ

ppn2909201616

ਫਾਜ਼ਿਲਕਾ, 29 ਸਤੰਬਰ (ਵਿਨੀਤ ਅਰੋੜਾ) – ਨਗਰ ਸੁਧਾਰ ਟਰਸਟ ਵੱਲੋਂ ਮੁੰਸ਼ੀ ਰਾਮ ਅਗਰਵਾਲ ਕਲੋਨੀ ਸਲੇਮਸ਼ਾਹ ਰੋਡ, ਐਮਸੀ ਕਲੋਨੀ ਦੇ ਨੇੜੇ ਬਣਾਏ ਰੋਜ ਅਵੈਨਯੂ ਅਤੇ ਸ਼ਹੀਦ ਭਗਤ ਸਿੰਘ ਮਾਰਕੀਟ ਦੀਆਂ ਦੁਕਾਨਾਂ ਦੀ ਵਿਕ੍ਰੀ ਲਈ ਰੱਖੀ ਗਈ ਬੋਲੀ ਅੱਜ ਰੱਦ ਕਰ ਦਿੱੱਤੀ ਗਈ। ਹੁਣ ਬੋਲੀ ਦੀ ਨਵੀਂ ਤਰੀਕ ਆਉਣ ਵਾਲੇ ਦਿਨਾਂ ਵਿਚ ਐਲਾਣ ਕੀਤੀ ਜਾਵੇਗੀ। ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ ਨੇ ਦੱਸਿਆ ਕਿ ਅੱਜ ਨਗਰ ਸੁਧਾਰ ਟਰਸਟ ਦਫ਼ਤਰ ਵਿਚ ਰੱਖੀ ਗਈ ਪਲਾਟਾਂ ਅਤੇ ਦੁਕਾਨਾਂ ਦੀ ਬੋਲੀ ਦੇ ਲਈ ਪੂਰੇ ਬੋਲੀਦਾਤਾ ਨਹੀਂ ਪਹੁੰਚੇ। ਬੋਲੀ ਦੇਣ ਵਾਲਿਆਂ ਨੇ ਪਲਾਟਾਂ ਅਤੇ ਦੁਕਾਨਾਂ ਦੀ ਕੀਮਤ ਜਿਆਦਾ ਹੋਣ ਦੀ ਗੱਲ ਕਹੀ। ਜਦਕਿ ਮਿੱਥੀ ਕੀਮਤ ਦੇ ਮੁਕਾਬਲੇ ਮਾਰਕੀਟ ਕਾਫ਼ੀ ਮੰਦੀ ਚੱਲ ਰਹੀ ਹੈ।
ਚੇਅਰਮੈਨ ਡਾ. ਵਰਮਾ ਨੇ ਦੱਸਿਆ ਕਿ ਇਸਦੇ ਚਲਦੇ ਬੋਲੀ ਇੱਕਵਾਰ ਰੱਦ ਕਰ ਦਿੱਤੀ ਗਈ ਹੈ। ਇਸਦੀ ਸੂਚਨਾ ਭਾਰਤੀ ਨਿਕਾਏ ਵਿਭਾਗ ਨੂੰ ਦੇ ਕੇ ਨਵੀਂ ਤਰੀਕ ਦਾ ਐਲਾਣ ਕੀਤਾ ਜਾਵੇਗਾ। ਚੇਅਰਮੈਨ ਡਾ. ਵਰਮਾ ਨੇ ਦੱਸਿਆ ਕਿ ਭਵਿੱਖ ਵਿਚ ਖੁਲ੍ਹੀ ਬੋਲੀ ਦੇ ਨਾਲ ਨਾਲ ਡ੍ਰਾ ਦੇ ਰਾਹੀਂ ਪਲਾਟਾਂ ਦੀ ਵਿਕ੍ਰੀ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਟਰਸਟ ਦੇ ਹਰ ਪ੍ਰੋਜੈਕਟ ਵਿਚ ਖਪਤਕਾਰਾਂ ਨੂੰ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਟਰਸਟ ਨੇ ਇਸਤੋਂ ਪਹਿਲਾਂ ਕੱਟੀ ਗਈ ਰੋਜ ਐਵੇਨਯੂ ਵਿਚ ਡ੍ਰਾ ਦੇ ਰਾਹੀਂ ਦਿੱਤੇ ਗਏ ਪਲਾਟ ਦੇ ਖਰੀਦਕਾਰਾਂ ਨੂੰ ਸੜ੍ਹਕ, ਸੀਵਰੇਜ਼, ਸਟਰੀਟ ਲਾਇਟ ਵਰਗੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਭਵਿੱਖ ਵਿਚ ਜ਼ਰੂਰਤਮੰਦ ਬੇਘਰਾਂ ਦੇ ਸਿਰ ਤੇ ਛੱਤ ਮੁਹੱਈਆ ਕਰਵਾਉਣ ਲਈ ਡੀਸੀ ਰੇਟ ਤੇ ਪਲਾਟ ਜਾਂ ਫਲੈਟ ਬਣਾਕੇ ਦੇਣ ਦੀ ਯੋਜਨਾ ਤੇ ਵੀ ਕੰਮ ਚੱਲ ਰਿਹਾ ਹੈ। ਇਸ ਮੌਕੇ ਟਰਸਟ ਦੇ ਈ.ਓ ਪਰਮਜੀਤ ਸਿੰਘ, ਜੇਈ ਅੰਕਿਤ ਨਾਰੰਗ, ਅਜੈ ਕੁਮਾਰ ਅਤੇ ਹੋਰ ਸਟਾਫ਼ ਹਾਜ਼ਰ ਸੀ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply