ਸਿੱਖੀ ਦੇ ਸਕੂਲ ਦਾ ਦਾਖਲਾ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਨਾਲ ਹੁੰਦਾ ਹੈ- ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 30 ਸਤੰਬਰ (ਪ੍ਰੀਤਮ ਸਿੰਘ) – 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਅਤੇ ਬੰਦੀ ਛੋੜ੍ਹ ਦਿਵਸ ਨੂੰ ਸਮਰਪਿਤ 33ਵਾਂ ਸਲਾਨਾ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਮਨਾਇਆ ਜਾ ਰਿਹਾ ਹੈ।ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਵਿੱਚ ਸੰਤ ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ, ਬਾਬਾ ਹਰਭਜਨ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਮਾਤਾ ਵਿਪਨਪ੍ਰੀਤ ਕੌਰ (ਲੁਧਿਆਣੇ ਵਾਲੇ), ਸਿੰਘ ਸਾਹਿਬਾਨ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਬਲਵਿੰਦਰ ਸਿੰਘ, ਗਿਆਨੀ ਰਵੇਲ ਸਿੰਘ ਸ੍ਰੀ ਦਰਬਾਰ ਸਾਹਿਬ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਗਗਨਦੀਪ ਸਿੰਘ ਜੀ ਗੰਗਾ ਨਗਰ ਵਾਲੇ, ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ ਵਾਲ) ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਪ੍ਰਮੁੱਖ ਜੱਥੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ 2 ਅਕਤੂਬਰ ਨੂੰ ਭਲਾਈ ਕੇਂਦਰ ਵਿਖੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਵੀ ਦਰਬਾਰ ਹੋਵੇਗਾ ਤੇ ਕੀਰਤਨ ਦਰਬਾਰ ਵਿੱਚ ਬਾਹਰੋਂ ਆਏ ਕੀਰਤਨੀ ਜੱਥੇ ਕੀਰਤਨ ਦੀਆਂ ਹਾਜਰੀਆਂ ਭਰਨਗੇ।13 ਲੌੜਵੰਦ ਸਾਬਤ ਸੂਰਤ ਬੱਚੇ-ਬੱਚੀਆਂ ਦੇ ਆਨੰਦ ਕਾਰਜ ਹੋਣਗੇ।ਜਿੰਨਾਂ ਨੂੰ 180 ਲੀਟਰ ਦਾ ਫਰਿਜ ਤੋਂ ਇਲਾਵਾ ਘਰ ਦਾ ਜਰੂਰੀ ਸਮਾਨ ਦਿੱਤਾ ਜਾਵੇਗਾ। ਦੁਪਿਹਰ ਨੂੰ ਭਲਾਈ ਕੇਂਦਰ ਵੱਲੋਂ ਰਾਸ਼ਨ ਲੈ ਰਹੀਆਂ ਵਿਧਵਾ ਬੀਬੀਆਂ ਨੂੰ ਸੂਟ ਵੰਡੇੇ ਜਾਣਗੇ।ਸਮਾਗਮ ਦਾ ਲਾਈਵ ਟੈਲੀਕਾਸਟ ਵੀ ਹੋਵੇਗਾ।ਭਾਈ ਸਾਹਿਬ ਨੇ ਦੱਸਿਆ ਕਿ 33 ਵੇਂ ਸਲਾਨਾ ਸਮਾਗਮ ਨੂੰ ਸਮਰਪਿਤ ਭਲਾਈ ਕੇਂਦਰ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਹੈ ਜਿਸ ਵਿੱਚ 113 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ, ਜਿੰਨਾਂ ਪ੍ਰਾਣੀਆਂ ਨੂੰ ਟਰੱਸਟ ਵੱਲੋਂ ਕਕਾਰ ਭੇਟਾ ਰਹਿਤ ਦਿੱਤੇ ਗਏ।