
ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ) – ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਡਾ. ਮਹਿੰਦਰ ਕੁਮਾਰ ਰਿਣਵਾ ਨੇ ਭਾਰਤ-ਪਾਕਿਸਤਾਨ ਦੇ ਵਿਚਕਾਰ ਤਨਾਅ ਦੇ ਚਲਦੇ ਸਰਹੱਦੀ ਲੋਕਾਂ ਦੀ ਸਹਾਇਤਾ ਲਈ 12 ਟਰੈਕਟਰ, 4 ਕੈਂਟਰ ਨੋਜ਼ਵਾਨਾਂ ਨੂੰ ਸਰਹੱਦੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਣ ਲਈ ਦਿੱਤੇ ਹਨ।
ਡਾ. ਰਿਣਵਾ ਨੇ ਖੁਦ ਵੱਖ ਵੱਖ ਸਰਹੱਦੀ ਪਿੰਡਾਂ ਤੇਜ਼ਾ ਰੁਹੇਲਾ, ਰੇਤੇ ਵਾਲੀ ਭੈਣੀ, ਗੁਲਾਬਾ ਭੈਣੀ, ਮਾਹਤਮ ਨਗਰ, ਰਾਮ ਸਿੰਘ ਵਾਲੀ ਭੈਣੀ, ਦੋਨਾ ਨਾਨਕਾ, ਚੂਹੜੀ ਵਾਲਾ ਚਿਸ਼ਤੀ, ਖਾਨਪੁਰ, ਸਿਵਾਨਾ, ਮੁਰਾਦਵਾਲਾ, ਬਾਰੈਕਾ, ਰੂਪ ਨਗਰ ਦਾ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦੁਆਇਆ ਕਿ ਜਿਸ ਤਰ੍ਹਾ ਪਿੰਡਾਂ ਦੇ ਲੋਕ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹੇ ਹੁੰਦੇ ਹਨ ਉਸੇ ਤਰ੍ਹਾਂ ਉਹ ਵੀ ਪਿੰਡਾਂ ਦੇ ਲੋਕਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੋ ਵ੍ਹੀਕਲ ਦਿੱਤੇ ਗਏ ਹਨ, ਲੋਕ ਇਨਾਂ ‘ਤੇ ਆਪਣਾ ਸਮਾਨ ਸੁਰੱਖਿਅਤ ਥਾਵਾਂ ਤੇ ਲੈ ਜਾਣ ਅਤੇ ਜੇਕਰ ਜ਼ਰੂਰਤ ਪਈ ਤਾਂ ਹਰ ਹਰੇ ਚਾਰੇ ਅਤੇ ਖਾਣਪੀਣ ਦੀਆਂ ਵਸਤੂਆਂ ਵੀ ਮੁਹੱਈਆ ਕਰਵਾਉਣਗੇ।ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿਚ ਰਹਿਣਗੇ ਅਤੇ ਪੀੜ੍ਹਤ ਪਰਿਵਾਰਾਂ ਦੀਆਂ ਸਮਸਿਅਵਾਾਂ ਨੂੰ ਦੂਰ ਕਰਵਾਉਣਗੇ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਹੋਂਸਲੇ ਨਾਲ ਕੰਮ ਲੈਣ ਅਤੇ ਅਫ਼ਵਾਹਾਂ ਤੋਂ ਬੱਚਣ।
Punjab Post Daily Online Newspaper & Print Media