
ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ)- ਨਾਰਦਰਨ ਰੇਲਵੇ ਪੈਸੰਜਰਸ ਸੰਮਤੀ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਪ੍ਰਧਾਨ ਡਾ. ਅਮਰ ਲਾਲ ਬਾਘਲਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਰੇਲਵੇ ਵਿਭਾਗ ਵੱਲੋਂ ਫਾਜ਼ਿਲਕਾ ਤੋਂ ਬਠਿੰਡਾ ਅਤੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਦੇ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕਰਨ ਤੇ ਡੂੰਘੀ ਚਿੰਤਾ ਪ੍ਰਗਟਾਈ ਗਈ।
ਮੀਟਿੰਗ ਵਿਚ ਸੰਮਤੀ ਵੱਲੋਂ 8 ਵਰ੍ਹਿਆਂ ਤੋਂ ਕੀਤੇ ਗੲੈ ਸੰਘਰਸ਼ ਦੀ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਡੂੰਗੀ ਚਿੰਤਾ ਪ੍ਰਟਾਈ ਗਈ ਕਿ ਫਾਜ਼ਿਲਕਾ-ਅਬੋਹਰ ਦੇ ਵਿਚਕਾਰ ਤਿੰਨ ਅਰਬ ਰੁਪੲੈ ਖਰਚ ਕਰਕੇ ਬਣਾਏ ਗਏ ਟਰੈਕ ਤੇ ਚਾਰ ਸਾਲ ਪਹਿਲਾਂ ਰੇਲਗੱਡੀਆਂ ਤਾਂ ਚਲਾਈਆਂ ਗਈਆਂ ਪਰ ਸਿਰਫ਼ ਦੋ ਟਾਇਮ ਹੀ ਦੇਣ ਕਾਰਨ ਯਾਤਰੀਆਂ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਹੋਇਆ। ਇਯ ਮੌਕੇ ਮੰਗ ਕੀਤੀ ਗਈ ਕਿ ਇਸ ਟਰੈਕ ਤੇ ਹੋਰ ਗੱਡੀਆਂ ਚਲਾਈਆਂ ਜਾਣ। ਨਾਲ ਹੀ ਡੀਐਮਯੂ ਗੱਡੀ ਵਿਚ ਡੱਬੇ ਘੱਟ ਹੋਣ, ਉਨ੍ਹਾਂ ਵਿਚ ਪਖਾਨਿਆਂ ਦਾ ਪ੍ਰਬੰਧ ਨਾ ਹੋਣ, ਫਿਰੋਜ਼ਪੁਰ ਡਵਿਜ਼ਨ ਦੇ ਕਈ ਪਲੇਟਫਾਰਮ ਦਾ ਪੱਧਰ ਨੀਵਾਂ ਹੋਣ ਦੇ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਗਿਆ।
ਮੀਟਿੰਗ ਵਿਚ ਸਰਵਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਨਵੰਬਰ ਮਹੀਨੇ ਤੱਕ ਜੇਕਰ ਰੇਵਲੇ ਵਿਭਾਗ ਨੇ ਮੰਗਾਂ ਨਾ ਮਨੀਆਂ ਤਾਂ ਫਾਜ਼ਿਲਕਾ ਰੇਲਵੇ ਸਟੇਸ਼ਨ ਦੇ ਬਾਹਰ ਅਣਮਿੱਥੇ ਸਮੈਂ ਲਈ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਜਿਸ ਸਬੰਧੀ ਰੇਲਵੇ ਵਿਭਾਗ ਨੂੰ ਇੱਕ ਨੋਟਿਸ ਭੇਜਿਆ ਜਾਵੇਗਾ।
ਮੀਟਿੰਗ ਵਿਚ ਲਾਧੂਕਾ ਦੇ ਪ੍ਰਧਾਨ ਨਾਨਕ ਚੰਦ ਕੁੱਕੜ, ਤੇਜਾ ਸਿੰਘ, ਗੁਰਦੀਪ ਸਿੰਘ ਦੂਆ ਨੈ ਵੀ ਸੰਬੋਧਤ ਕੀਤਾ।ਇਸ ਮੌਕੇ ਰਾਧਾ ਕ੍ਰਿਸ਼ਨ, ਓਮ ਪ੍ਰਕਾਸ਼ ਛਾਬੜਾ, ਰਕੇਸ਼ ਛਾਬੜਾ, ਦਰਸ਼ਨ ਲਾਲ, ਪ੍ਰੇਮਨਾਥ ਮਹਿਤਾ, ਕਰਮਚੰਦ ਢੱਲ, ਰਾਜਪਾਲ ਗੁੰਬਰ, ਗੋਤਮ ਸੈਨ, ਸੇਵਾਮੁਕਤ ਸਟੇਸ਼ਨ ਮਾਸਟਰ ਵਿਪੁਲ ਦੱਤਾ ਹਾਜ਼ਰ ਸਨ।
Punjab Post Daily Online Newspaper & Print Media