Wednesday, July 15, 2026

ਜੋਤੀ ਬੀ.ਐਡ ਕਾਲਜ ਵਿਚ ਮੀਂਹ ਦੇ ਪਾਣੀ ਨੂੰ ਰੀਚਾਰਜ਼ ਕਰਨ ਲਈ ਕੀਤਾ ਬੋਰ

ppn0410201616

ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ)- ਆਫਿਸਰਜ਼ ਐਸੋਸੀਏਸ਼ਨ ਰਿਟਾਇਰਡ ਦੇ ਜ਼ਿਲਾ ਪ੍ਰਧਾਨ ਇੰਜੀਨੀਅਰ ਸਰਬਜੀਤ ਸਿੰਘ ਢਿਲੋਂ ਅਤੇ ਇੰਜੀਨੀਅਰ ਆਤਮਾ ਸਿੰਘ ਸੇਖੋਂ ਦੀ ਪ੍ਰੇਰਣਾ ਨਾਲ ਮੀਂਹ ਦੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਜੋਤੀ ਬੀਐਡ ਕਾਲਜ ਰਾਮਪੁਰਾ ਵਿਚ ਰੀਚਾਰਜ਼ ਬੋਰ ਕੀਤਾ ਗਿਆ।
ਰੀਚਾਰਜ਼ ਬੋਰ ਦਾ ਮਹੱਤਵ ਦੱਸਦੇ ਹੋਏ ਇੰਜੀਨੀਅਰ ਸਰਬਜੀਤ ਸਿੰਘ ਢਿਲੋਂ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਧਰਤੀ ਤੇ ਵਰਤਣ ਲਈ ਪਾਣੀ ਦੀ ਮਾਤਾਰਾ ਸਿਰਫ਼ 2.5 ਪ੍ਰਤੀਸ਼ਤ ਹੈ ਜੋਕਿ ਘੱਟ ਹੁੰਦੀ ਜਾ ਰਹੀ ਹੈ ਕੁਦਰਤ ਵੱਲੋਂ ਮੀਂਹ ਦੇ ਰੂਪ ਵਿਚ ਵਰਸਾਇਆ ਗਿਆ ਅਮ੍ਰਤ ਪਾਣੀ ਜੇਕਰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ ਤਾਂ ਇਹ ਮਾਨਵਤਾ ਦੇ ਲਈ ਵਰਦਾਨ ਹੋਵੇਗਾ। ਇਸ ਲੜੀ ਵਿਚ ਇਹ ਮੀਂਹ ਦਾ ਪਾਣੀ ਰੀਚਾਰਜ਼ ਕਰਨ ਦਾ ਅਭਿਆਨ ਇੰਜੀਨੀਅਰ ਆਤਮਾ ਸਿੰਘ ਸੇਖੌਂ ਵੱਲੋਂ ਸ਼ੁਰੂ ਕੀਤਾ ਗਿਆ। ਜੋਤੀ ਬੀਐਡ ਕਾਲਜ਼ ਵਿਚ ਕੀਤੇ ਗਏ ਬੋਰ ਨੂੰ ਮਾਨਯੋਗ ਸੀਜੇਐਮ ਕੇ.ਕੇ.ਬਾਂਸਲ, ਆਫਿਸਰਜ਼ ਐਸੋਸੀਏਸ਼ਨ ਦੇ ਮੈਂਬਰਾਂ, ਕਾਲਜ ਦੀ ਮੈਨੇਜ਼ਮੈਂਟ ਕਮੇਟੀ ਦੇ ਮੈਂਬਰਾਂ, ਪ੍ਰਿੰਸੀਪਲ ਸਟਾਫ਼ ਅਤੇ ਸਾਰਿਆਂ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਪ੍ਰਦਰਸ਼ਤ ਕੀਤਾ ਗਿਆ।ਇਸ ਲੜੀ ਵਿਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਾਜ਼ਿਲਕਾ, ਸ਼੍ਰੀ ਗੁਰੂ ਹਰਕ੍ਰਿਸ਼ਨ ਆਈਟੀਆੲ ਫਾਜ਼ਿਲਕਾ ਵਿਚ ਜਲਦੀ ਹੀ ਇਸ ਤਰ੍ਹਾਂ ਦੇ ਬੋਰ ਕੀਤੇ ਜਾ ਰਹੇ ਹਨ।ਅਜਿਹਾ ਕਰਨ ਨਾਲ ਫਾਜ਼ਿਲਕਾ ਇਲਾਕੇ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਵੱਡੇ ਪੱਧਰ ਤੇ ਸੁਧਾਰ ਅਤੇ ਵਾਧਾ ਹੋਵੇਗਾ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply