Monday, December 23, 2024

ਨਵਰਾਤਿਆਂ ਵਿਚ ਮਹਾਮਾਈ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ- ਸੋਨੂੰ ਦੇਵਾ

ppn0410201617

ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ ਪੂਜਨੀਕ ਸੋਨੂੰ ਦੇਵਾ ਜੀ ਦੀ ਪਵਿੱਤਰ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਦੇ ਮੌਕੇ ਤੇ ‘ਆਏ ਨਵਰਾਤੇ ਮਾਤਾ ਦੇ’ ਧਾਰਮਿਕ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਮੰਦਰ ਵੇਹੜੇ ਵਿਚ ਬੀਤੀ ਰਾਤ ਹੈਪੀ ਡਿਲਾਇਟ, ਕਰਨ ਵਧਵਾ, ਵਿਕਾਸ ਛਾਬੜਾ, ਵਿਨੋਦ ਕੁੱਕੜ, ਇੰਦਰਜੀਤ ਪੁਜਾਨੀ ਅਤੇ ਵਿਕਾਸ ਕਟਾਰੀਆ ਵੱਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ਪੂਜਨੀਕ ਸੋਨੂੰ ਦੇਵਾ ਜੀ ਨੇ ਸ਼ਰਧਾਲੂਆਂ ਨੂੰ ਨਵਰਾਤਿਆਂ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਨਵਰਾਤਿਆਂ ਵਿਚ ਮਹਾਮਾਈ ਦੀ ਅਰਾਧਨਾ ਦਾ ਵਿਸ਼ੇਸ਼ ਮਹੱਤਵ ਹੈ ਅਤ ਇਨ੍ਹਾਂ ਵਿਸ਼ੇਸ਼ ਦਿਨਾਂ ਵਿਚ ਮਹਾਮਾਈ ਦੀ ਅਰਾਧਨਾ ਕਰਨ ਵਾਲੇ ਭਗਤ ਨੂੰ ਜਿਆਦਾ ਪੁਨ ਪ੍ਰਾਪਤ ਹੁੰਦਾ ਹੈ ਅਤੇ ਸਾਰੇ ਕਸ਼ਟ ਦੂਰ ਹੁੰਦੇ ਹਨ। ਨਵਰਾਤਿਆਂ ਵਿਚ ਦੀਨ ਦੁਖੀਆਂ ਅਤੇ ਪੀੜ੍ਹਤਾ ਦੀ ਮੱਦਦ ਕਰਨੀ ਚਾਹੀਦੀ ਹੈ।ਇਸ ਮੌਕੇ ਸ਼ਰਧਾਲੂਆਂ ਅਤੇ ਸੋਨੂੰ ਦੇਵਾ ਜੀ ਵੱਲੋਂ ਸਮੂਹਿਕ ਪ੍ਰਾਥਣਾ ਕਰਦੇ ਹੋਏ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ।
ਜਾਣਕਾਰੀ ਮੁਤਾਬਕ ਮੰਦਰ ਵਿਚ ‘ਆਏ ਨਵਰਾਤੇ ਮਾਤਾ ਦੇ’ ਧਾਰਮਿਕ ਪ੍ਰੋਗਰਾਮ 10 ਅਕਤੂਬਰ ਤੱਕ ਚਲੇਗਾ।9 ਅਕਤੂਬਰ ਐਤਵਾਰ ਨੂੰ ਸ਼੍ਰੀ ਦੁਰਗਾ ਅਸ਼ਟਮੀ ਦੇ ਮੌਕੇ ਤੇ ਮਹਾਮਾਈ ਦਾ ਵਿਸ਼ਾਲ ਜਾਗਰਨ ਹੋਵੇਗਾ।10 ਅਕਤੂਬਰ ਨੂੰ ਸਵੇਰੇ 10 ਵਜੇ ਹਵਨ ਯੱਗ ਤੋਂ ਬਾਅਦ ਅਤੁੱਟ ਲੰਗਰ ਵੰਡਿਆ ਜਾਵੇਗਾ।ਅੰਤ ਵਿਚ ਨਵਰਾਤੇ ਮਹਾਤਮਾ ਕਥਾ ਮਗਰੋਂ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply