
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)-ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਸ਼ਾਖਾ ਨਗਰ ਕੌਂਸਲ ਫਾਜ਼ਿਲਕਾ ਦੀ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਚੇਅਰਮੈਨ ਪ੍ਰਦੀਪ ਧਵਨ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਨਵੇਂ ਗਲਤ ਫੈਸਲੇ ਲੈ ਰਹੀ ਹੈ ਜਿਸ ਵਿਚ ਕਰਮਚਾਰੀਆਂ ਨੂੰ ਮਿਲ ਰਹੇ ਡੀਏ ਨੂੰ ਕੇਂਦਰ ਸਰਕਾਰ ਤੋਂ ਡੀਲਿੰਕਡ ਕੀਤਾ ਜਾਵੇ ਜੋਕਿ ਬਹੁਤ ਨਿੰਦਾ ਯੋਗ ਹੈ।
ਇਸ ਮੌਕੇ ਜਨਰਲ ਸਕੱਤਰ ਨਰੇਸ਼ ਖੰਨਾ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਨਗਰ ਕੌਂਸਲ ਵਿਚ ਨਾ ਸਮੇਂ ਤੇ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸੇਵਾਮੁਕਤ ਕਰਮਚਾਰੀਆਂ ਨੂੰ ਬਕਾਏ ਦਿੱਤੇ ਜਾ ਰਹੇ ਹਨ। ਇਸ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਵੈਟ ਦੀ ਰਕਮ ਖਰਚਿਆਂ ਅਤ ਵੱਧੀਆਂ ਹੋਈਆਂ ਤਨਖਾਹਾਂ ਦੇ ਮੁਤਾਬਕ ਦੁਗਣੀ ਕੀਤੀ ਜਾਵੇ। ਮੀਟਿੰਗ ਨੂੰ ਸੁੁਰਿੰਦਰ ਕਮਾਰ, ਹਰੀ ਚੰਦ ਕੰਬੋਜ, ਰਕੇਸ਼ ਵਿੱਕੀ, ਖਜ਼ਾਨਚੀ ਭਗਵਾਨ ਦਾਸ, ਸਹਾਇਕ ਖਜ਼ਾਨਚੀ ਗੁਰਤੇਜ਼ ਸਿੰਘ, ਪ੍ਰੈਸ ਸਕੱਤਰ ਸੁਮਿਤ ਕੁਮਾਰ, ਮੁੱਖ ਸਲਾਹਕਾਰ ਰਾਜ ਕੁਮਾਰ ਸਾਰਸਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਗਾਬਾ, ਹਾਕਮ ਸਿੰਘ ਤਰੋਬੜੀ ਨੇ ਸਾਂਝੇ ਰੂਪ ਨਾਲ ਮੰਗ ਕੀਤੀ ਕਿ ਨਗਰ ਕੌਂਸਲ ਫਾਜ਼ਿਲਕਾ ਵਿਚ ਪੰਪ ਆਪ੍ਰੇਟਰਾਂ ਦੀ ਭਰਤੀ ਕੀਤੀ ਜਾਵੇ ਕਿੳਂਕਿ ਇਸ ਸਮੇਂ ਘੱਟ ਤੋਂ ਘੱਟ 5 ਅਪ੍ਰੇਟਰਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ 6-7 ਪੰਪ ਅਪ੍ਰੇਟਰ ਸੇਵਾ ਮੁਕਤ ਹੋ ਚੁੱਕੇ ਹਨ।ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਹੋਰਨਾਂ ਸ਼ਹਿਰਾਂ ਦੀ ਤਰ੍ਹਾਂ ਨਗਰ ਕੌਂਸਲ ਫਾਜ਼ਿਲਕਾ ਵਿਚ ਵੀ ਵ੍ਹੀਕਲ ਚਾਲਕਾਂ ਨੂੰ 400 ਰੁਪਏ ਸਪੈਸ਼ਲ ਭੱਤਾ ਲਾਗੂ ਕੀਤਾ ਜਾਵੇ।ਇਸ ਮੌਕੇ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਵੀ ਕੀਤਾ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media