Friday, April 10, 2026

ਸਰਬੱਤ ਦਾ ਭਲੇ ਇਕਾਈ ਵੱਲੋਂ ਕੰਪਿਊਟਰ ਤੇ ਸਿਲਾਈ ਟ੍ਰੇਨਿੰਗ ਵਿਖੇ ਸਰਟੀਫਿਕੇਟ ਤਕਸ਼ੀਮ

ਬਠਿੰਡਾ, 6 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ”ਸਰਬੱਤ ਦਾ ਭਲਾ” ਬਠਿੰਡਾ ਇਕਾਈ ਵਲੋਂ ਟਰਸੱਟ ਮੈਨੇਜਿੰਗ ਡਾਇਟੈਕਟਰ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਲੋਂ ਕੰਪਿਊਟਰ  ਸੈਂਟਰਾਂ ਅਤੇ ਸਿਲਾਈ ਸਕੂਲਾਂ ਵਿਚੋਂ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਉਸ ਦੇ ਛੇ ਮਹੀਨੇ ਦੇ ਕੋਰਸ ਦੀ ਮਿਆਦ ਪੂਰੀ ਹੋਣ ‘ਤੇ ਬੱਚਿਆਂ ਨੂੰ ਸ਼ਹਿਰ ਦੀ’ਸਰਬੱਤ ਦਾ ਭਲਾ’ ਇਕਾਈ ਵੱਲੋਂ ਪਿੰਡਾਂ ਦੇ ਸੈਂਟਰ ਗੋਨਿਆਣਾ ਮੰਡੀ,ਪੱਕਾ ਕਲਾਂ,ਬੀਬੀਵਾਲਾ ਅਤੇ ਸ਼ਹਿਰ ਦੇ ਸੈਂਟਰ ਟੀਚਰਜ਼ ਹੋਮ ਬਠਿੰਡਾ ਵਿਖੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਇਕਾਈ ਮੈਂਬਰਾਂ ਕਸ਼ਿਸ਼ ਗੁਪਤਾ ਪ੍ਰਧਾਨ,ਲਛਮਣ ਸਿੰਘ ਜਨਰਲ ਸਕੱਤਰ, ਐਚ.ਐਸ. ਧਵਨ, ਕਰਤਾਰ ਸਿੰਘ ਜੱਜ, ਹਰਜੀਤ ਸਿੰੰਘ ਮਰਵਾਹਾ, ਰਜਿੰਦਰ ਸਿੰਘ ਸਿੱਧੂ, ਗੁਰਚਰਨ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਨੀਰ, ਨੰਦ ਸਿੰਘ, ਮੁਨੀਸ਼ ਕੁਮਾਰ ਸਿੰਗਲਾ ਆਦਿ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਇਥੇ ਜ਼ਿਕਰਯੋਗ ਇਹ ਹੈ ਕਿ ਸਰਬੱਤ ਦੇ ਭਲੇ ਵੱਲੋਂ ਜਿਥੇ ਗਰੀਬ ਬਜ਼ੁਰਗ, ਵਿਧਵਾਵਾਂ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਅਤੇ ਅੰਗਹੀਣਾਂ ਨੂੰ ਇਕਾਈ ਵਲੋ ਇਸ ਮਹੀਨੇ ਦੀ ਰਾਸ਼ਨ ਸਮੱਗਰੀ ਤੇ ਮਾਇਕ ਸਹਾਇਤਾ ਦਾ ਚੈਂਕ ਦਿੱਤਾ ਜਾਂਦੇ ਹਨ ਉਥੇ ਹੀ ਹੋਰ ਵੀ ਸਮਾਜਿਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਝੁੱਗੀ ਝੌਪੜੀ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਡਰੈਸਾਂ, ਕਤਾਬਾਂ, ਖਾਣਾ ਆਦਿ ਦੀ ਸਹਾਇਤਾ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਆਦਿ ਦਾ ਪ੍ਰਬੰਧ ਕਰਨਾ ਵੀ ਸ਼ਾਮਲ ਹੈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply