Friday, April 10, 2026

ਮੈਕਸ ਹਸਪਤਾਲ ਨੇ ਲਗਾਇਆ ਜਰਨਲ ਤੇ ਡਾਇਬੇਟਿਕ ਕੈਂਪ

ppn0610201603ਬਠਿੰਡਾ, 6 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਬਠਿੰਡਾ ਵੱਲੋਂ ਰੋਟਰੀ ਕਲੱਬ ਰਾਮਪੁਰਾਫੂਲ ਦੇ ਸਹਿਯੋਗ ਨਾਲ ਜਰਨਲ ਅਤੇ ਡਾਇਬੇਟਿਕ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਵਿੱਚ ਮੈਕਸ ਹਸਪਤਾਲ ਦੀ ਮਾਹਿਰ ਡਾ. ਸ਼ਿਲਪਾ ਗੁਪਤਾ (ਐਮ.ਡੀ. ਮੈਡਿਸਨ) ਨੇ ਵਿੱਚ ਆਪਣਾ ਵਿਸ਼ੇਸ਼ ਸਹਿਯੋਗ ਦਿੰਦੇ ਹੋਏ ਮਰੀਜਾਂ ਦਾ ਚੈਕਅਪ ਕੀਤਾ। ਡਾ. ਸ਼ਿਲਪਾ ਨੇ ਦੱਸਿਆ ਕਿ ਮੌਸਮ ਦੇ ਬਦਲਾਵ ਨਾਲ ਡੇਂਗੂ ਅਤੇ ਚਿਕਨਗੁਨਿਆ ਜਿਵੇਂ ਵਾਇਰਸ ਵੱਡੀ ਤੇਜੀ ਨਾਲ ਫੈਲ ਰਹੇ ਹਨ। ਡਾ. ਸ਼ਿਲਪਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਇਸ ਵਾਇਰਲ ਤੋਂ ਬਚਾਉਣ ਲਈ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਿਹਾ ਹੈ, ਪਰ ਸਾਡੀ ਸਭ ਦੀ ਵੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀ ਇਸ ਵਾਇਰਲ ਮੱਛਰ ਨੂੰ ਪੈਦਾ ਹੋਣ ਤੋਂ ਰੋਕੀਏ, ਆਪਣੇ ਘਰ ਵਿੱਚ ਕਿਸੇ ਵੀ ਪ੍ਰਕਾਰ ਦਾ ਪਾਣੀ ਨਹੀਂ ਖੜੇ ਹੋਣ ਦੇ ਅਤੇ ਸਫਾਈ ਤੇ ਧਿਆਨ ਦੇਵੇ। ਇਸ ਮੌਕੇ ਸਾਧਾਰਣ ਬੁਖਾਰ, ਡਾਇਬੇਟਿਕ ਮਰੀਜ ਅਤੇ ਜਰਨਲ ਹੈਲਥ ਚੈਕਅਪ ਦੇ ਮਰੀਜ ਪੁੱਜੇ।ਉਥੇ ਅਗਰਵਾਲ ਸਭਾ ਬਰਨਾਲਾ ਦੇ ਸਹਿਯੋਗ ਨਾਲ ਵੀ ਬਰਨਾਲਾ ਵਿਚ ਸ਼ੂਗਰ ਪ੍ਰਤੀ ਅਵੇਅਰਨੈਸ ਕੈਂਪ ਲਗਾਇਆ ਗਿਆ। ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਪੁੱਜੇ ਮਰੀਜਾਂ ਨੇ ਬਚਾਵ ਦੇ ਨੁਸਖੇ ਲਏ। ਇਸ ਮੌਕੇ ਏਚਓਡੀ ਡਾ. ਸੁੱੀਲ ਕੋਟਰੂ ਦੀ ਟੀਮ ਤੋਂ ਡਾ. ਇਸ਼ਾ ਵਿਸ਼ੇਸ਼ ਜਾਣਕਾਰੀਆਂ ਮਰੀਜਾਂ ਨੂੰ ਉਪਲੱਬਧ ਕਰਵਾਈਆਂ। ਇਸ ਮੌਕੇ ਉਨ੍ਹਾਂ ਨੇ ਸ਼ੂਗਰ ਹੋਣ ਦੇ ਕਾਰਨ ਅਤੇ ਉਸਦੇ ਬਚਾਵ ਪ੍ਰਤੀ ਵਿਸ਼ੇਸ਼ ਜੋਰ ਦਿੱਤਾ। ਮੈਕਸ ਹਸਪਤਾਲ ਦੀ ਟੀਮ ਵੱਲੋਂ ਅਵੇਅਰਨੈਸ ਕੈਂਪ ਵਿੱਚ ਸਾਰੇ ਮਰੀਜਾਂ ਦਾ ਟੈਸਟ ਕੀਤਾ ਗਿਆ। ਕੈਂਪ ਦੇ ਅੰਤ ਵਿੱਚ ਐਚਓਡੀ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਾਰੀਆਂ ਹੈਲਥ ਇਸ਼ੱੋਰੇਂਸ ਸਕੀਮਾਂ, ਪ੍ਰਾਇਵੇਟ ਟੀਪੀਏ ਅਤੇ ਇੰਸ਼ੋਰੇਂਸ ਕੰਪਨੀ ਦੇ ਤਹਿਤ ਕੈਸ਼ਲੇਸ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹੈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply