Monday, March 16, 2026

ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਸਰ ਬਾਕੀ ਨਹੀ ਛੱਡੇਗੀ – ਜੋਸ਼ੀ

30 ਜੂਨ ਤਕ ਬਿਨਾਂ ਕਿਸੇ ਜੁਰਮਾਨੇ ਦੇ ਲੋਕ ਭਰ ਸਕਦੇ ਹਨ ਪਿਛਲਾ (2013-14) ਪ੍ਰਾਪਰਟੀ ਟੈਕਸ

ਨਵਾਂ ਪ੍ਰਾਪਰਟੀ ਟੈਕਸ ਲਾਗੂ ਕਰਨ ਲਈ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ਹਨ ਮੀਟਿੰਗਾਂ

PPN2851412

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪ੍ਰਾਪਰਟੀ ਟੈਕਸ ਸਬੰਧੀ ਲੋਕਾਂ ਦੀ ਵਿਚਾਰ ਜਾਣਨ ਦੇ ਮਨੋਰਥ ਨਾਲ ਸਥਾਨਕ ਸਰਕਾਰਾਂ ਵਿਭਾਗ ਵਲੋਂ ਰਾਜ ਅੰਦਰ ਵੱਖ-ਵੱਖ ਪੱਧਰ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਜਾਣਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਲੋਕਾਂ ਦਾ ਇਸ ਟੈਕਸ ਪ੍ਰਤੀ ਕੀ ਪ੍ਰਤੀਕਰਮ ਹੈ ਅਤੇ ਲੋਕਾਂ ਦੇ ਸੁਝਾਅ ਇਕੱਤਰ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਵਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਲੋਕਾਂ ਦੇ ਸੁਝਾਅ ਰੱਖਣ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਨ ਮੌਕੇ ਕੀਤਾ। ਇਸ ਮੌਕੇ ਸ੍ਰੀ ਅਸੋਕ ਕੁਮਾਰ ਗੁਪਤਾ ਮੁੱਖ ਸਕੱਤਰ ਸਥਾਨਕ ਸਰਕਰਾਂ ਵਿਭਾਗ ਪੰਜਾਬ, ਸ੍ਰੀ ਬਖਸ਼ੀ ਰਾਮ ਅਰੋੜਾ  ਮੇਅਰ ਅੰਮ੍ਰਿਤਸਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ, ਕਮਿਸ਼ਨਰ ਨਗਰ ਨਿਗਮ ਸ੍ਰੀ ਡੀ,ਪੀ.ਐਸ ਖਰਬੰਦਾ, ਸ੍ਰੀ ਵੀ.ਕੇ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਅਤੇ ਵੱਖ ਵੱਖ ਐਸੋਸੀਏਸ਼ਨਾਂ ਦੇ ਮੈਬਰ ਆਦਿ ਹਾਜਰ ਸਨ। ਮੀਟਿੰਗ ਦੌਰਾਨ ਕੈਬਨਿਟ ਵਜ਼ੀਰ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਰਨ ਦਾ ਮੁੱਖ ਮਕਸਦ ਇਹੀ ਰਾਜ ਅੰਦਰ ਲਾਗੂ ਕੀਤਾ ਗਿਆ ਪ੍ਰਾਪਰਟੀ ਟੈਕਸ (ਜਾਇਦਾਦ ਟੈਕਸ) ਸਬੰਧੀ ਲੋਕਾਂ ਦੀ ਪ੍ਰਤੀਕਿਰਿਆ ਕੀ ਹੈ ਅਤੇ ਇਸ ਸਬੰਧੀ ਵੱਖ ਵੱਖ ਸੁਝਾਅ ਪ੍ਰਾਪਤ ਕੀਤੇ ਜਾਣ ਤਾਂ ਜੋ ਇਸ ਟੈਕਸ ਸਬੰਧੀ ਰਿਵੀਊ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਸੂਬੇ ਭਰ ਅੰਦਰ ਸਬੰਧਿਤ ਵਿਭਾਗ ਵਲੋਂ ਲੋਕਾਂ ਦੇ ਸੁਝਾਅ ਇਕੱਤਰ ਕੀਤੇ ਜਾ ਰਹੇ ਹਨ ਅਤੇ ਇਕ ਮਹੀਨੇ ਲਈ ਨਵਾਂ ਪ੍ਰਾਪਟੀ ਟੈਕਸ ਜੋ ਲਾਗੂ ਹੋਣਾ ਸੀ ਉਸ ਨੂੰ ਪੈਡਿੰਗ ਕਰ ਲਿਆ ਗਿਆ ਹੈ। ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਮਨਸ਼ਾ ਇਹੀ ਹੈ ਕਿ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 30 ਜੂਨ 2014 ਤਕ ਬਿਨਾਂ ਕਿਸੇ ਜੁਰਮਾਨੇ ਦੇ ਆਪਣਾ ਪ੍ਰਾਪਰਟੀ ਟੈਕਸ (ਪਿਛਲੇ ਸਾਲ ਦਾ) ਭਰ ਸਕਦੇ ਹਨ। ਮੀਟਿੰਗ ਦੌਰਾਨ ਵੱਖ ਵੱਖ ਲੋਕਾਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਵਲੋਂ ਕਈ ਬਹੁਮੁੱਲੇ ਸੁਝਾਅ ਪੇਸ਼ ਕੀਤੇ ਗਏ। ਜਿਵੇ ਕਿ ਕੁਲੇਕਟਰ ਰੇਟਾਂ ਦੀ ਰਿਵੀਊ ਕੀਤਾ ਜਾਵੇ, ਪ੍ਰਾਪਟੀ ਟੈਕਸ ਭਰਨ ਵਾਲੇ ਪ੍ਰਾਫਰਮਾ ਨੂੰ ਸਰਲ ਕੀਤਾ ਜਾਵ, ਇੰਡਸਟਰੀ ਅਤੇ ਫੋਕਲ ਪੁਆਇੰਟਾਂ ਦੇ ਵੱਖ ਵੱਖਰੇ ਕੁਲੈਕਟਰ ਰੇਟ ਹੋਣੇ ਚਾਹੀਦੇ ਹਨ, ਪ੍ਰਾਪਰਟੀ ਟੈਕਸ ਦੀ ਥਾਂ ਹਾਊਸ ਟੈਕਸ ਹੀ ਲਾਇਆ ਜਾਵੇ ਆਦਿ ਸੁਝਾਅ ਪੇਸ਼ ਕੀਤੇ ਗਏ। ਸਾਰੇ ਸੁਝਾਅ ਸੁਣਨ ਉਪਰੰਤ ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਲਈ ਇਸ ਸਬੰਧੀ ਕੋਈ ਰਾਹਤ ਭਰਿਆ ਫੈਸਲਾ ਕਰੇਗੀ ਅਤੇ ਰਾਜ ਦੇ ਸਮੂਹ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਕੀਤਾ ਜਾਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply