ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਸ਼ੀ੍ਰ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, (ਚੀਫ ਖਾਲਸਾ ਦੀਵਾਨ) ਮਜੀਠਾ ਰੋਡ ਬਾਈਪਾਸ ਨੇ 2013-14 ਸੀ.ਬੀ.ਐਸ.ਈ +12 ਵਿੱਚ ਸਾਇੰਸ ਅਤੇ ਕਾਮਰਸ ਦੇ ਨਤੀਜਿਆਂ ਵਿੱਚ ਸ਼ਾਨਦਾਰ ਮੱਲਾਂ ਮਾਰੀਆ। ਵਿਦਿਆਰਥੀਆਂ ਨੇ 100% ਨਤੀਜਿਆਂ ਦੀ ਖੁਸ਼ੀ ਵਿੱਚ ਜਸ਼ਨ ਮਨਾਏ। ਵੱਖ-ਵੱਖ ਖੇਤਰਾਂ ਵਿੱਚ 90 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।ਜਿਨ੍ਹਾਂ ਵਿੱਚੋਂ 20% ਵਿਦਿਆਰਥੀਆਂ ਨੇ ਮੈਰਿਟ ਹਾਸਿਲ ਕੀਤੀ ਅਤੇ 90% ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਕਾਮਰਸ ਸਟ੍ਰੀਮ ਦੀ ਨਵਨੀਤ ਕੌਰ ਨੇ 93.6% ਅਤੇ ਤਮੰਨਾ ਸੱਚਦੇਵਾ ਨੇ 92.6% ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਨਾਨ-ਮੈਡੀਕਲ ਦੇ ਅਵੀਰਾਜ ਸਿੰਘ ਅਤੇ ਹਰਮਨਪ੍ਰੀਤ ਕੌਰ ਦੋਵਾਂ ਨੇ 91.4% ਅੰਕ ਪ੍ਰਾਪਤ ਕੀਤੇ ਅਤੇ ਮੈਡੀਕਲ ਦੀ ਤਰਨਜੋਤ ਕੌਰ ਨੇ 86.6% ਅਤੇ ਜੈਪਾਲ ਕੌਰ ਨੇ 86.4% ਅੰਕ ਪ੍ਰਾਪਤ ਕੀਤੇ।ਇਸ ਮੌਕੇ ਤੇ ਸਕੂਲ ਦੇ ਮੈਬਂਰ ਇੰਚਾਰਜ ਸ: ਰਾਜਮੋਹਿੰਦਰ ਸਿੰਘ ਜੀ ਮਜੀਠਾ, ਸ: ਹਰਮਿੰਦਰ ਸਿੰਘ, ਸ: ਮਨਮੋਹਨ ਸਿੰਘ ਜੀ ਸੇਠੀ ਤੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਜੀ ਨੇ ਇਨਾਂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …