ਅਲਗੋ ਕੋਠੀ, 13 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਅੱਜ ਦੇ ਵਿਗਿਆਨਿਕ ਯੁੱਗ ਵਿਚ ਅੰਧ ਵਿਸ਼ਵਾਸ਼ ਇੰਨੇ ਜਿਆਦਾ ਵੱਧ ਗਏ ਹਨ ਕਿ ਸ਼ੜਕਾਂ ਦੇ ਕਿਨਾਰਿਆਂ ‘ਤੇ ਪੁਰਾਣੇ ਦੱਰਖਤਾਂ ਨੂੰ ਰੰਗ ਬਿਰੰਗੇ ਕੱਪੜੇ ਬੰਨ ਕੇ ਲੋਕਾਂ ਵਿੱਚ ਸ਼ਰਧਾ ਦੇ ਨਾਂ ‘ਤੇ ਦਹਿਸ਼ਤ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ।ਕਸਬਾ ਅਲਗੋ ਕੌਠੀ ਦੀ ਦਾਣਾ ਮੰਡੀ ਦੇ ਨਜਦੀਕ ਕਿੱਕਰ ਦੇ ਦਰੱਖਤ ਨੂੰ ਆਪਣੇ ਪੱਤਿਆਂ ਨਾਲੋਂ ਜਿਆਦਾ ਬੰਨੇ ਰੰਗ ਬਿਰੰਗੇ ਕੱਪੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੋਕਾਂ ਦੇ ਮਨਾਂ ਅੰਦਰ ਵਿਗਿਆਨਿਕ ਯੁੱਗ ਵਿੱਚ ਵੀ ਇਹ ਅੰਧ ਵਿਸ਼ਵਾਸ਼ ਕਾਇਮ ਹਨ ਤੇ ਅੱਜ ਵੀ ਲੋਕ ਬੇਲੋੜੀ ਸਮੱਗਰੀ ਅਗਰਬੱਤੀ, ਮੋਲੀ, ਲਾਲ ਕਪੜਾ, ਦੀਵੇ, ਸਿੰਧੂਰ, ਫਲ, ਲੱਡੂ ਆਦਿ ਰਸਤਿਆਂ ਵਿੱਚ ਰੱਖ ਕੇ ਰਾਹਗੀਰਾਂ ਦੇ ਮਨਾਂ ਵਿੱਚ ਖੋਫ ‘ਤੇ ਭਰਮ ਪੈਦਾ ਕਰਕੇ ਰੋਜੀ ਰੋਟੀ ਦਾ ਆਹਰ ਬਣਾ ਰਹੇ ਹਨ।ਇਸ ਸੰਬਧੀ ਸਮਾਜ ਸੇਵੀ ਅਮਰਜੀਤ ਸਿੰਘ ਅਮਰਕੋਟ ਦਾ ਕਹਿਣਾ ਹੈ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸਾਨੂੰ ਅੰਧ ਵਿਸ਼ਵਾਸ਼ ਨੂੰ ਛੱਡ ਕੇ ਸੱਚ ਦੇ ਰਸਤੇ ‘ਤੇ ਚੱਲਣਾ ਤੇ ਦਸਾਂ ਨਹੂਆਂ ਦੀ ਕਿਰਤ ਵਿੱਚ ਹੀ ਵਿਸ਼ਵਾਸ਼ ਰੱਖਣਾ ਚਾਹੀਦਾ ਹੈ ਅਤੇ ਇਹ ਜੋ ਕਪੜੇ ਅਤੇ ਫੱਲ ਦਰਖਤਾਂ ਤੇ ਬੰਨਣ ਅਤੇ ਰੱਖਣ ਨਾਲੋਂ ਕਿਸੇ ਗਰੀਬ ਨੂੰ ਦੇ ਦੇਣੇ ਚਾਹੀਦੇ ਹਨ ਤਾਂ ਜੋ ਕਿਸੇ ਗਰੀਬ ਦਾ ਤਨ ਢੱਕ ਸਕਣ ਅਤੇ ਫਲ ਭੁੱਖ ਮਿਟਾ ਸਕਣ ਇਹ ਦੁਨੀਆਂ ਦੀ ਸਭ ਤੋਂ ਵੱਡੀ ਸੇਵਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …