Sunday, September 13, 2026

ਬੀ.ਬੀ.ਕੇ ਡੀਏਵੀ ਕਾਲਜ ਫਾਰ ਵੂਮੈਨ ਬਾਸਕੇਟਬਾਲ ਚੈਂਪੀਅਨ ਬਣਿਆ

ppn1310201614

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਬਾਸਕੇਟਬਾਲ ਕੋਰਟ ਵਿਖੇ ਸੰਪੰਨ ਹੋਏ ਮਹਿਲਾਵਾਂ ਦੇ ਦੋ ਦਿਨਾਂ ਇੰਟਰਕਾਲਜ ਬਾਸਕੇਟਬਾਲ ਮੁਕਾਬਲਿਆਂ ਦੇ ਦੋਰਾਨ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀ ਝੰਡੀ ਰਹੀ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਮਨਜੀਤ ਸਿੰਘ ਦੀ ਦੇਖ ਰੇਖ ਹੇਠ ਸੰਪੰਨ ਹੋਏ ਇਨ੍ਹਾਂ ਖੇਡ ਮੁਕਾਬਲਿਆਂ ਦੋਰਾਨ ਜੀਐਨਡੀਯੂ ਦੇ ਅਧਿਕਾਰਤ ਖੇਤਰ ਵਿਚ ਆਉਂਦੇ 8 ਜਿਲ੍ਹਿਆਂ ਦੇ ਕਾਲਜ਼ਾਂ ਦੀਆਂ ਚੋਟੀ ਦੀਆਂ ਮਹਿਲਾ ਬਾਸਕੇਟਬਾਲ ਟੀਮਾਂ ਨੇ ਕਿਸਮਤ ਅਜਮਾਈ ਕੀਤੀ। ਜਿਸ ਦੋਰਾਨ 6 ਅੰਕ ਹਾਸਲ ਕਰਕੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਮੋਹਰੀ ਰਹਿ ਕੇ ਚੈਂਪੀਅਨ ਬਣਿਆ। 4 ਅੰਕ ਹਾਸਲ ਕਰਕੇ ਐਚਐਮਵੀ ਕਾਲਜ ਫਾਰ ਵੂਮੈਨ ਜਲੰਧਰ ਦੀ ਟੀਮ ਉਪਜੇਤੂ ਜਦੋਂ ਕਿ 2 ਅੰਕ ਹਾਸਲ ਕਰਕੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੁੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਪ੍ਰਬੰਧਕਾਂ ਵਲੋਂ ਨਿਭਾਈ ਗਈ। ਇਸ ਮੋਕੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ, ਕਰਨ ਕੁਮਾਰ, ਸਵੀਟੀ ਬਾਲਾ, ਸਵਿਤਾ ਕੁਮਾਰੀ, ਅਰੁਣਾ ਮਹਾਜਨ, ਹਰਪ੍ਰੀਤ ਸਿੰਘ ਮੰਨੂੰ, ਮੁਕਤੀ ਤੇ ਰਾਜਵਿੰਦਰ ਕੋਰ ਆਦਿ ਹਾਜਰ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply